ਕੋਲਕਾਤਾ, 22 ਦਸੰਬਰ 2025 : ਰਾਸ਼ਟਰੀ ਸਵੈਮ ਸੇਵਕ ਸੰਘ (Rashtriya swam sewak sangh) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਭਾਜਪਾ ਦੀ ਐਨਕ ਨਾਲ ਸੰਘ ਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ।
ਰਾਸ਼ਟਰੀ ਸਵੈਮ ਸੇਵਕ ਸੰਘ ਸਿਰਫ਼ ਇਕ ਸੇਵਾ ਸੰਗਠਨ ਨਹੀਂ ਹੈ : ਮੋਹਨ ਭਾਗਵਤ
ਰਾਸ਼ਟਰੀ ਸਵੈਮ ਸੇਵਕ ਸੰਘ ਸਿਰਫ਼ ਇਕ ਸੇਵਾ ਸੰਗਠਨ ਨਹੀਂ ਹੈ । ਇਸ ਨੂੰ ਸਮਝਣ ਲਈ ਖੁਦ ਸੰਘ ਨੂੰ ਵੇਖਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸੰਘ ਨੂੰ ਭਾਜਪਾ ਦੀ ਐਨਕ ਨਾਲ ਵੇਖਦੇ ਹਨ । ਇਹ ਇਕ ਵੱਡੀ ਗਲਤੀ ਹੋਵੇਗੀ । ਸੰਘ ਨੂੰ ਵੇਖ ਕੇ ਕੋਈ ਨਹੀਂ ਸਮਝ ਸਕਦਾ । ਇਸ ਨੂੰ ਮਹਿਸੂਸ ਕਰਨਾ ਚਾਹੀਦਾ ਹੈ । ਭਾਗਵਤ ਦਾ ਇਹ ਬਿਆਨ ਜਰਮਨੀ `ਚ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਬਾਰੇ ਇਹ ਕਹਿਣ ਤੋਂ ਬਾਅਦ ਆਇਆ ਹੈ ਕਿ ਸੰਘ ਮੁਖੀ ਖੁੱਲ੍ਹ ਕੇ ਕਹਿ ਰਹੇ ਹਨ ਕਿ ਸੱਚਾਈ ਨਹੀਂ ਤਾਕਤ ਅਹਿਮ ਹੈ ।
ਸੰਘ ਦਾ ਕੋਈ ਦੁਸ਼ਮਣ ਨਹੀਂ ਪਰ ਕੁਝ ਲੋਕ ਹਨ ਜਿਨ੍ਹਾਂ ਦੇ ਸੌੜੇਪਣ ਦੀਆਂ ਦੁਕਾਨਾਂ ਸੰਗਠਨ ਦੇ ਵਾਧੇ ਨਾਲ ਬੰਦ ਹੋ ਜਾਣਗੀਆਂ
ਸਾਇੰਸ ਸਿਟੀ ਆਡੀਟੋਰੀਅਮ ਵਿਖੇ ਆਰ. ਐੱਸ. ਐੱਸ. (R. S. S.) ਦੇ ਸ਼ਤਾਬਦੀ ਸਮਾਰੋਹਾਂ ਨੂੰ ਮਨਾਉਣ ਲਈ ਆਯੋਜਿਤ ਇਕ ਪ੍ਰੋਗਰਾਮ `ਚ ਬੋਲਦਿਆਂ ਮੋਹਨ ਭਾਗਵਤ (Mohan Bhagwat) ਨੇ ਕਿਹਾ ਕਿ ‘ਗੁੰਮਰਾਹਕੁੰਨ ਮੁਹਿੰਮਾਂ` (‘Misleading campaigns’) ਕਾਰਨ ਸਮਾਜ ਦੇ ਇਕ ਵਰਗ `ਚ ਸੰਗਠਨ ਬਾਰੇ ਕੁਝ ਗਲਤ ਧਾਰਨਾਵਾਂ ਹਨ । ਸੰਘ ਦਾ ਕੋਈ ਦੁਸ਼ਮਣ ਨਹੀਂ ਪਰ ਕੁਝ ਲੋਕ ਹਨ ਜਿਨ੍ਹਾਂ ਦੇ ਸੌੜੇਪਣ ਦੀਆਂ ਦੁਕਾਨਾਂ ਸੰਗਠਨ ਦੇ ਵਾਧੇ ਨਾਲ ਬੰਦ ਹੋ ਜਾਣਗੀਆਂ ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸੰਘ ਬਾਰੇ ਕੋਈ ਵੀ ਰਾਏ ਬਣਾਉਣ ਦਾ ਅਧਿਕਾਰ ਹੈ ਪਰ ਉਹ ਰਾਏ ਸੱਚਾਈ `ਤੇ ਆਧਾਰਤ ਹੋਣੀ ਚਾਹੀਦੀ ਹੈ ਨਾ ਕਿ ਚਰਚਾ ਤੇ ਵੱਖ-ਵੱਖ ਸੋਮਿਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ `ਤੇ ਭਾਗਵਤ ਨੇ ਕਿਹਾ ਕਿ ਲੋਕਾਂ ਤੱਕ ਅਸਲੀਅਤ ਪਹੁੰਚਾਉਣ ਲਈ ਦੇਸ਼ ਦੇ 4 ਸ਼ਹਿਰਾਂ `ਚ ਭਾਸ਼ਣ ਤੇ ਵਿਚਾਰ-ਵਟਾਂਦਰੇ ਦੇ ਸੈਸ਼ਨ ਆਯੋਜਿਤ ਕੀਤੇ ਗਏ ਹਨ । ਆਰ. ਐੱਸ. ਐੱਸ. ਦਾ ਕੋਈ ਸਿਆਸੀ ਏਜੰਡਾ (Political agenda) ਨਹੀਂ ਹੈ । ਇਹ ਹਿੰਦੂ ਸਮਾਜ ਦੀ ਭਲਾਈ ਤੇ ਸੁਰੱਖਿਆ ਲਈ ਕੰਮ ਕਰਦਾ ਹੈ । ਉਨ੍ਹਾਂ ਕਿਹਾ ਕਿ ਦੇਸ਼ ਇਕ ਵਾਰ ਫਿਰ `ਵਿਸ਼ਵਗੁਰੂ ਬਣ ਜਾਵੇਗਾ ।
Read More : ਰਾਮ ਮੰਦਰ ਤੋਂ ਬਾਅਦ ਹੁਣ `ਰਾਸ਼ਟਰੀ ਮੰਦਰ` ਬਣਾਉਣ ਦਾ ਸਮਾਂ : ਭਾਗਵਤ









