ਅਮਰੀਕਾ ਨੇ ਸੀਰੀਆ `ਚ 70 ਤੋਂ ਵੱਧ ਟਿਕਾਣਿਆਂ `ਤੇ ਕੀਤੇ ਹਮਲੇ

0
25
US strikes

ਦਮਿਸ਼ਕ, 21 ਦਸੰਬਰ 2025 : ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ (America) ਵਲੋਂ ਸੀਰੀਆ `ਚ ਹਵਾਈ ਹਮਲੇ (Airstrikes in Syria) ਕੀਤੇ ਜਾਣ ਕਾਰਨ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨਾਲ ਜੁੜੇ 70 ਟਿਕਾਣੇ ਤਬਾਹ ਹੋ ਗਏ।

ਇਹ ਕਾਰਵਾਈ ਕੁੱਝ ਦਿਨ ਪਹਿਲਾਂ ਹੋਏ ਹਮਲੇ ਦੇ ਜਵਾਬ ਵਿਚ ਸੀ : ਅਮਰੀਕੀ ਅਧਿਕਾਰੀ

ਅਮਰੀਕੀ ਅਧਿਕਾਰੀਆਂ (American officers) ਨੇ ਦੱਸਿਆ ਕਿ ਇਹ ਕਾਰਵਾਈ ਕੁਝ ਦਿਨ ਪਹਿਲਾਂ ਹੋਏ ਹਮਲੇ ਦੇ ਜਵਾਬ `ਚ ਸੀ ਜਿਸ ਦੌਰਾਨ ਸੀਰੀਆ `ਚ ਤਾਇਨਾਤ 2 ਅਮਰੀਕੀ ਜਵਾਨਾਂ ਤੇ ਇਕ ਅਨੁਵਾਦਕ ਦੀ ਮੌਤ ਹੋ ਗਈ ਸੀ । ਇਸ ਫੌਜੀ ਕਾਰਵਾਈ ਨੂੰ `ਆਪ੍ਰੇਸ਼ਨ ਹਾਕਆਈ` ਦਾ ਨਾਂ ਦਿੱਤਾ ਗਿਆ । ਇਹ ਨਾਂ ਇਸ ਲਈ ਰੱਖਿਆ ਗਿਆ ਕਿਉਂਕਿ ਮਾਰੇ ਗਏ ਫੌਜੀ ਅਮਰੀਕੀ ਰਾਜ ਆਇਓਵਾ ਦੇ ਸਨ, ਜਿਸ ਨੂੰ `ਹਾਕਆਈ ਸਟੇਟ` ਵਜੋਂ ਜਾਣਿਆ ਜਾਂਦਾ ਹੈ । ਅਧਿਕਾਰੀਆਂ ਅਨੁਸਾਰ ਨਿਸ਼ਾਨਿਆਂ `ਚ ਅੱਤਵਾਦੀ ਟਿਕਾਣੇ, ਹਥਿਆਰਾਂ ਦੇ ਡਿਪੂ ਤੇ ਹੋਰ ਥਾਵਾਂ ਸ਼ਾਮਲ ਸਨ। ਟਰੰਪ ਨੇ ਹਮਲੇ `ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਸੀਂ ਆਪਣਾ ਵਾਅਦਾ ਪੂਰਾ ਕੀਤਾ ਹੈ।

ਅਮਰੀਕੀ ਰੱਖਿਆ ਮੰਤਰੀ ਨੇ ਕਿਹਾ-ਇਹ ਬਦਲਾ ਲੈਣ ਦੀ ਕਾਰਵਾਈ

ਰੱਖਿਆ ਮੰਤਰੀ ਪੀਟ ਹੇਗਸੇਥ (US Defense Secretary Pete Hegseth) ਨੇ ਹਮਲਿਆਂ ਬਦਲੇ ਦੀ ਕਾਰਵਾਈ ਦੱਸਿਆ । ਉਨ੍ਹਾਂ ਸੋਸ਼ਲ ਮੀਡੀਆ `ਤੇ ਕਿਹਾ ਕਿ ਇਹ ਇਕ ਨਵੀਂ ਜੰਗ ਦੀ ਸ਼ੁਰੂਆਤ ਨਹੀਂ ਹੈ ਸਗੋਂ ਅਮਰੀਕੀ ਜਵਾਨਾਂ ਨੂੰ ਮਾਰਨ ਵਾਲਿਆਂ ਦਾ ਜਵਾਬ ਹੈ । ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਹੇਠ ਅਮਰੀਕਾ ਆਪਣੇ ਲੋਕਾਂ ਦੀ ਰੱਖਿਆ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟੇਗਾ ।

ਇਹ ਪੂਰਾ ਮਾਮਲਾ 13 ਦਸੰਬਰ ਨੂੰ ਸ਼ੁਰੂ ਹੋਇਆ ਸੀ, ਜਦੋਂ ਸੀਰੀਆ `ਚ ਇਕ ਹਮਲੇ ਦੌਰਾਨ 2 ਅਮਰੀਕੀ ਜਵਾਨਾਂ ਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਇਕ ਸਥਾਨਕ ਅਨੁਵਾਦਕ ਦੀ ਮੌਤ ਹੋ ਗਈ ਸੀ । ਇਸ ਤੋਂ ਬਾਅਦ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੇ ਕਈ ਛੋਟੇ `ਆਪ੍ਰੇਸ਼ਨ` ਕੀਤੇ, ਜਿਸ `ਚ ਲਗਭਗ 23 ਵਿਅਕਤੀ ਮਾਰੇ ਗਏ ਜਾਂ ਗ੍ਰਿਫਤਾਰ ਕੀਤੇ ਗਏ ।

Read More : ਚੰਡੀਗੜ੍ਹ ਵਿੱਚ ਹਵਾਈ ਹਮਲੇ ਦੀ ਚੇਤਾਵਨੀ, ਵੱਜੇ ਸਾਇਰਨ

LEAVE A REPLY

Please enter your comment!
Please enter your name here