ਨਵੀਂ ਦਿੱਲੀ, 21 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਪੁੱਤਰ ਜੈ ਅਨਮੋਲ ਅੰਬਾਨੀ (Jai Anmol Ambani) (34) ਤੋਂ ਲਗਾਤਾਰ ਦੂਜੇ ਦਿਨ ਕਥਿਤ ਬੈਂਕ ਕਰਜ਼ਾ ਧੋਖਾਦੇਹੀ (Bank loan fraud) ਨਾਲ ਸਬੰਧਤ ਮਨੀ ਲਾਂਡਰਿੰਗ (Money laundering) ਮਾਮਲੇ `ਚ ਪੁੱਛਗਿੱਛ ਕੀਤੀ ।
ਈ. ਡੀ. ਅਧਿਕਾਰੀਆਂ ਅਨੁਸਾਰ ਜਾਂਚ ਯੈਸ ਬੈਂਕ ਨਾਲ ਸਬੰਧਤ ਹੈ
ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਨੇ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ । ਅਧਿਕਾਰੀਆਂ ਅਨੁਸਾਰ ਈ. ਡੀ. ਦੀ ਜਾਂਚ ਯੈਸ ਬੈਂਕ ਨਾਲ ਸਬੰਧਤ ਹੈ। ਬੈਂਕ ਦਾ 31 ਮਾਰਚ, 2017 ਤੱਕ ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਗਰੁੱਪ (Reliance Anil Dhirubhai Ambani Group) ‘ਚ ਲੱਗਭਗ 6 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਸੀ ਜੋ ਇਕ ਸਾਲ ਅੰਦਰ ਲਗਭਗ 13 ਹਜ਼ਾਰ ਕਰੋੜ ਰੁਪਏ ਹੋ ਗਿਆ । ਦੋਸ਼ ਹੈ ਕਿ ਇਨ੍ਹਾਂ ਨਿਵੇਸ਼ਾਂ ਦਾ ਵੱਡਾ ਹਿੱਸਾ ਐੱਨ. ਪੀ. ਆਈ. `ਚ ਬਦਲ ਗਿਆ, ਜਿਸ ਕਾਰਨ ਬੈਂਕ ਨੂੰ ਲਗਭਗ 3300 ਕਰੋੜ ਰੁਪਏ ਦਾ ਨੁਕਸਾਨ ਹੋਇਆ ।
Read more : ਬੈਂਕ ਕਰਜ਼ਾ ਧੋਖਾਦੇਹੀ ਦਾ ਮਾਮਲਾ









