ਬੰਗਲਾਦੇਸ਼ ਹਿੰਸਾ ਨੇ 7 ਸਾਲ ਦੀ ਬੱਚੀ ਨੂੰ ਜਿਊਂਦਾ ਸਾੜ ਦਿੱਤਾ

0
37
Bangladesh violence

ਢਾਕਾ, 21 ਦਸੰਬਰ 2025 : ਬੰਗਲਾਦੇਸ਼ (Bangladesh) ਦੇ ਲਕਸ਼ਮੀਪੁਰ ਸਦਰ `ਚ ਬੀਤੀ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਇਕ ਘਰ ਨੂੰ ਬਾਹਰੋਂ ਤਾਲਾ ਲਗਾ ਕੇ ਪੈਟਰੋਲ ਛਿੜਕ (Spill petrol) ਕੇ ਅੱਗ ਲਾ ਦਿੱਤੀ । ਅੱਗ `ਚ 7 ਸਾਲ ਦੀ ਇਕ ਬੱਚੀ ਦੀ ਜਿਊਂਦਾ ਸੜਨ (Burning alive) ਨਾਲ ਮੌਤ ਹੋ ਗਈ ਅਤੇ ਤਿੰਨ ਹੋਰ ਵਿਅਕਤੀ ਗੰਭੀਰ ਰੂਪ `ਚ ਝੁਲਸ ਗਏ ।

ਘਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਨੇਤਾ ਬਿਲਾਲ ਹੁਸੈਨ ਦਾ ਸੀ

ਇਹ ਘਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (Bangladesh Nationalist Party) ਦੇ ਨੇਤਾ ਬਿਲਾਲ ਹੁਸੈਨ ਦਾ ਸੀ । ਘਟਨਾ ਰਾਤ 1 ਵਜੇ ਦੇ ਕਰੀਬ ਵਾਪਰੀ । ਬਿਲਾਲ ਦੀ 7 ਸਾਲਾ ਬੇਟੀ ਆਇਸ਼ਾ ਅਖਤਰ ਦੀ ਮੌਕੇ `ਤੇ ਹੀ ਮੌਤ ਹੋ ਗਈ । ਬਿਲਾਲ ਹੁਸੈਨ (Bilal Hussain) ਤੇ ਉਸ ਦੀਆਂ 2 ਹੋਰ ਬੇਟੀਆਂ ਸਲਮਾ ਅਖਤਰ (16) ਤੇ ਸਾਮੀਆ ਅਖਤਰ (14) ਗੰਭੀਰ ਰੂਪ `ਚ ਝੁਲਸ ਗਈਆਂ । ਬਿਲਾਲ ਦਾ ਇਲਾਜ ਲਕਸ਼ਮੀਪੁਰ ਸਦਰ ਹਸਪਤਾਲ `ਚ ਕੀਤਾ ਜਾ ਰਿਹਾ ਹੈ, ਜਦੋਂ ਕਿ ਦੋਹਾਂ ਬੇਟੀਆਂ ਨੂੰ -ਗੰਭੀਰ ਹਾਲਤ `ਚ ਢਾਕਾ ਭੇਜ ਦਿੱਤਾ ਗਿਆ ਹੈ ।

ਬੱਚਿਆਂ ਦੇ ਸਰੀਰ ਅੱਗ ਵਿਚ 50 ਤੋਂ 60 ਫੀਸਦੀ ਗਏ ਝੁਲਸ

ਲਕਸ਼ਮੀਪੁਰ ਸਦਰ ਹਸਪਤਾਲ ਦੇ ਰੈਜ਼ੀਡੈਂਟ ਮੈਡੀਕਲ ਅਫਸਰ ਡਾ. ਅਰੂਪ ਪਾਲ ਅਨੁਸਾਰ ਬੱਚੀਆਂ ਦੇ ਸਰੀਰ 50 ਤੋਂ 60 ਫੀਸਦੀ ਝੁਲਸ ਗਏ ਹਨ। ਇਸ ਦੌਰਾਨ ਢਾਕਾ `ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪ੍ਰਮੁੱਖ ਨੌਜਵਾਨ ਨੇਤਾ ਸ਼ਰੀਫ ਉਸਮਾਨ ਹਾਦੀ ਦੇ ਅੰਤਿਮ ਸੰਸਕਾਰ ਸਮੇ ਵੱਡੀ ਗਿਣਤੀ `ਚ ਲੋਕ ਇਕੱਠੇ ਹੋਏ। ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ, ਜਮਾਤ-ਏ-ਇਸਲਾਮੀ ਤੇ ਵਿਦਿਆਰਥੀਆਂ ਦੀ ਅਗਵਾਈ ਵਾਲੀ ਨੈਸ਼ਨਲ ਸਿਟੀਜ਼ਨਜ਼ ਪਾਰਟੀ ਦੇ ਆਗੂ ਵੀ ਅੰਤਿਮ ਸੰਸਕਾਰ `ਚ ਸ਼ਾਮਲ ਹੋਏ।

ਹਿੰਦੂ ਵਿਅਕਤੀ ਦੀ ਹੱਤਿਆ ਸਬੰਧੀ 7 ਗ੍ਰਿਫ਼ਤਾਰ

ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਨੇ ਕਿਹਾ ਕਿ ਇਕ ਹਿੰਦੂ ਵਿਅਕਤੀ ਦੀ ਹੱਤਿਆ ਸਬੰਧੀ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਦੀਪੂ ਚੰਦਰ ਦਾਸ (25) ਨੂੰ ਵੀਰਵਾਰ ਮਯਮਨਸਿੰਘ ਸ਼ਹਿਰ `ਚ ਕਥਿਤ ਈਸ਼ਨਿੰਦਾ ਦੇ ਦੋਸ਼ ਹੇਠ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ (Beaten to death) ਸੀ ਤੇ ਉਸ ਦੀ ਲਾਸ਼ ਨੂੰ ਅੱਗ ਲਾ ਦਿੱਤੀ ਸੀ ।ਮੁੱਖ ਸਲਾਹਕਾਰ ਮੁਹੰਮਦ ਯੁਨਸ ਦੀ ਅਗਵਾਈ ਵਾਲੀ ਸਰਕਾਰ ਨੇ `ਐਕਸ` `ਤੇ ਲਿਖਿਆ ਕਿ ਰੈਪਿਡ ਐਕਸ਼ਨ ਬਟਾਲੀਅਨ ਨੇ 7 ਗਿਫ਼ਤਾਰੀਆਂ ਵੱਖ-ਵੱਖ ਥਾਵਾਂ `ਤੇ ਕਾਰਵਾਈਆਂ ਦੌਰਾਨ ਕੀਤੀਆਂ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਉਮਰ 19 ਤੋਂ 46 ਸਾਲ ਦਰਮਿਆਨ ਹੈ।

Read More : ਬੰਗਲਾਦੇਸ਼ `ਚ ਆਮ ਚੋਣਾਂ 12 ਫਰਵਰੀ 2026 ਨੂੰ

LEAVE A REPLY

Please enter your comment!
Please enter your name here