ਜਸਟਿਸ ਸਵਾਮੀਨਾਥਨ ਦੇ ਸਮਰਥਨ `ਚ ਉਤਰੇ 36 ਸਾਬਕਾ ਜੱਜ

0
31
Justice Swaminathan

ਨਵੀਂ ਦਿੱਲੀ, 21 ਦਸੰਬਰ 2025 : ਭਾਰਤ ਦੇਸ਼ ਦੇ 36 ਸਾਬਕਾ ਜੱਜਾਂ (36 former judges) ਨੇ ਮਦਰਾਸ ਹਾਈ ਕੋਰਟ (Madras High Court) ਦੇ ਜੱਜ ਜੀ. ਆਰ. ਸਵਾਮੀਨਾਥਨ ਦੇ ਖਿਲਾਫ ਮਹਾਦੋਸ਼ ਚਲਾਉਣ ਦੇ ਵਿਰੋਧੀ ਨੇਤਾਵਾਂ ਦੇ ਕਦਮ ਦੀ ਨਿੰਦਾ ਕਰਨ ਦੀ ਸਾਰੇ ਹਿਤਧਾਰਕਾਂ-ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ, ਬਾਰ ਦੇ ਮੈਂਬਰਾਂ, ਨਾਗਰਿਕ ਸੰਗਠਨਾਂ ਅਤੇ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਕੋਸਿ਼ਸ਼ ਨੂੰ ਅੱਗੇ ਵਧਣ ਦਿੱਤਾ ਗਿਆ ਤਾਂ ਇਹ ਲੋਕਤੰਤਰ ਅਤੇ ਅਦਾਲਤ ਦੀ ਆਜ਼ਾਦੀ ਦੀਆਂ ਜੜ੍ਹਾਂ ਨੂੰ ਹੀ ਵੱਢ ਦੇਵੇਗਾ ।

ਕੀ ਸੀ ਸਮੁੱਚਾ ਮਾਮਲਾ

ਜਸਟਿਸ ਸਵਾਮੀਨਾਥਨ (Justice Swaminathan) ਨੇ 1 ਦਸੰਬਰ ਨੂੰ ਹੁਕਮ ਦਿੱਤਾ ਸੀ ਕਿ ਅਰੁਲਮਿਘੁ ਮੰਦਰ, ਸੁਬਰਮਣਯ ਸਵਾਮੀ ਉੱਚੀ ਪਿੱਲੈਯਾਰ ਮੰਡਪਮ ਦੇ ਕੋਲ ਰਵਾਇਤੀ ਤੌਰ `ਤੇ ਦੀਵੇ ਜਗਾਉਣ ਤੋਂ ਇਲਾਵਾ ਦੀਪਥੂਨ `ਚ ਵੀ ਦੀਵੇ ਜਗਾਏ ਜਾਣ । ਸਿੰਗਲ ਜੱਜ ਦੀ ਬੈਂਚ ਨੇ ਕਿਹਾ ਕਿ ਅਜਿਹਾ ਕਰਨ ਨਾਲ ਨੇੜਲੀ ਦਰਗਾਹ ਜਾਂ ਮੁਸਲਮਾਨ ਭਾਈਚਾਰੇ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਵੇਗੀ । ਇਸ ਹੁਕਮ ਨਾਲ ਵਿਵਾਦ ਖੜ੍ਹਾ ਹੋ ਗਿਆ ਅਤੇ 9 ਦਸੰਬਰ ਨੂੰ ਦ੍ਰਵਿੜ ਮੁਨੇਤਰ ਕਸ਼ਗਮ (ਡੀ. ਐੱਮ. ਕੇ.) ਦੀ ਅਗਵਾਈ `ਚ ਕਈ ਵਿਰੋਧੀ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਜੱਜ ਨੂੰ ਹਟਾਉਣ ਲਈ ਇਕ ਮਤਾ ਲਿਆਉਣ ਦਾ ਨੋਟਿਸ ਸੌਂਪਿਆ ।

Read More : ਜਸਟਿਸ ਸਵਾਮੀਨਾਥਨ ਦੇ ਹੱਕ `ਚ ਆਏ 56 ਸਾਬਕਾ ਜੱਜ

LEAVE A REPLY

Please enter your comment!
Please enter your name here