ਪਟਿਆਲਾ, 21 ਦਸੰਬਰ 2025 : ਵਣ ਰੇਂਜ ਪਟਿਆਲਾ (Forest Range Patiala) ਵਿਚ ਪਹਿਲਾਂ ਤੋਂ ਹੀ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਇਕ ਹੋਰ ਮਾਮਲਾ ਜੁੜਦਾ ਨਜ਼ਰ ਆ ਰਿਹਾ ਹੈ, ਜਿਸ ਵਿਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਅੱਖੋਂ ਪਰੋਖੇ ਕਰ ਕੇ ਜੂਨੀਅਰ ਅਧਿਕਾਰੀ ਨੂੰ ਅਹਿਮ ਰੇਂਜ ਦਾ ਚਾਰਜ ਦੇ ਕੇ ਵਿੱਤੀ ਲਾਭ ਪਹੁੰਚਾਉਣ ਵਿਚ ਉਚ ਅਧਿਕਾਰੀਆਂ ਦੀ ਮਿਲੀਭੁਗਤ ਜੱਗ ਜ਼ਾਹਰ ਹੁੰਦੀ ਜਾ ਰਹੀ ਹੈ ।
ਰਿਸ਼ਵਤ ਮਾਮਲੇ ਵਿਚ ਫਰਾਰ ਫਾਰੈਸਟਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
ਜਿਕਰਯੋਗ ਹੈ ਕਿ ਪਟਿਆਲਾ ਰੇਂਜ ਵਿਚ ਤਾਇਨਾਤ ਅਮਨਦੀਪ ਸਿੰਘ ਤੇ ਸਵਰਨ ਸਿੰਘ ਰੇਂਜ ਅਧਿਕਾਰੀ `ਤੇ ਭ੍ਰਿਸ਼ਟਾਚਾਰ (Corruption) ਦੇ ਮਾਮਲੇ ਨੂੰ ਲੈ ਕੇ ਮਾਮਲਾ ਵਿਜੀਲੈਂਸ (Vigilance) ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸੀ, ਜਿਸ ਵਿਚ ਅਮਨਦੀਪ ਸਿੰਘ ਵਣਗਾਰਡ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਦੁਜੇ ਸ਼ਾਮਲ ਅਧਿਕਾਰੀ ਸਵਰਣ ਸਿੰਘ ਨੂੰ ਵੀ ਵਿਜੀਲੈਂਸ ਨੇ ਗ੍ਰਿਫ਼ਤਾਰ ਕਰਕੇ ਕਾਰਵਾਈ ਕਰ ਦਿਤੀ ਹੈ । ਉਥੇ ਹੀ ਤੀਸਰੇ ਫਾਰੈਸਟਰ ਰਾਜ ਕੁਮਾਰ ਜੋ ਕਿ ਛੁੱਟੀ `ਤੇ ਚਲ ਰਹੇ ਸਨ, ਜਿਸ ਨੂੰ ਹੁਣ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ ।
ਇਸ ਗ੍ਰਿਫ਼ਤਾਰੀ ਨੂੰ ਦੇਖਦੇ ਹੋਏ ਆਈ. ਐੱਫ. ਐੱਸ. ਅਜੀਤ ਕੁਲਕਰਣੀ ਵਣਪਾਲ ਸਾਊਥ ਸਰਕਲ ਪਟਿਆਲਾ ਨੇ ਕਾਰਵਾਈ ਕਰਦੇ ਹੋਏ ਰਾਜ ਕੁਮਾਰ ਫਾਰੈਸਟਰ ਨੂੰ ਮੁਅੱਤਲ (Raj Kumar Forester suspended) `ਕਰ ਦਿੱਤਾ ਹੈ ਕਿਉਂਕਿ ਇਨ੍ਹਾਂ ਮੁਲਾਜ਼ਮਾਂ ਨੇ ਵਿਭਾਗ ਵਿਚ ਰਹਿੰਦੇ ਅਪਣੀ ਡਿਊਟੀ ਦੀ ਪ੍ਰਵਾਹ ਨਾ ਕਰਦਿਆਂ ਬਾਹਰੀ ਵਿਅਕਤੀਆਂ ਤੋਂ ਦਰੱਖਤ ਕੱਟਣ ਦੇ ਮਾਮਲੇ ਨੂੰ ਲੈ ਕੇ ਡੇਢ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਬਰਨਾਲਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ।
ਉਚ ਪੱਧਰੀ ਜਾਂਚ ਹੋਣ ਤੇ ਹੋਣਗੇ ਹੋਰ ਵੀ ਖੁਲਾਸੇ
ਜਿ਼ਕਰਯੋਗ ਹੈ ਕਿ ਪਟਿਆਲਾ ਜੰਗਲਾਤ ਰੇਂਜ ਅਧੀਨ ਪੈਂਦੀਆਂ ਸਟੀਪਾਂ ਦੀ ਜੇਕਰ ਉੱਚ ਪੱਧਰੀ ਜਾਂਚ ਹੁੰਦੀ ਹੈ ਤਾਂ ਹੋਰ ਵੀ ਕਈ ਮੁਲਾਜ਼ਮਾਂ `ਤੇ ਵੀ ਬਿਨਾਂ ਮਨਜੂਰੀ ਤੋਂ ਕੀਤੀ ਦਰੱਖਤਾਂ ਦੀ ਕਟਾਈ ਸਾਹਮਣੇ ਆਵੇਗੀ, ਜਿਸ ਵਿਚ ਪ੍ਰਾਈਵੇਟ ਠੇਕੇਦਾਰਾਂ ਨੂੰ ਵੀ ਕਰੋੜਾਂ ਰੁਪਏ ਦਾ ਵਿੱਤੀ ਲਾਭ ਪਹੁੰਚਾਇਆ ਗਿਆ ਸੀ, ਜਿਸ ਵਿਚ ਨਾਭਾ, ਪਟਿਆਲਾ ਅਤੇ ਸਰਹੰਦ ਰੇਂਜ ਦੀਆਂ ਕਈ ਬੀਟਾਂ ਵਿਚ ਸ਼ੁਮਾਰੀ ਦੀ ਆੜ੍ਹ ਵਿਚ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਵੱਖ-ਵੱਖ ਕਿਸਮਾਂ ਦੇ ਦਰੱਖਤਾਂ ਦੀ ਕਟਾਈ ਕੀਤੀ ਗਈ ਹੈ ।
ਜੰਗਲਾਤ ਵਿਭਾਗ (Forest Department) ਵਿਚ ਸੀਨੀਆਰਤਾ ਨੂੰ ਅੱਖੋਂ ਪਰੋਖੇ ਕਰ ਕੇ ਉਚ ਅਧਿਕਾਰੀਆਂ ਨੇ ਲੱਗਣਯੋਗ ਅਧਿਕਾਰੀਆਂ ਨੂੰ ਖੁੱਡੇ ਲਾਈਨ ਲਾਉਂਦੇ ਹੋਏ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਜੂਨੀਅਰ ਅਧਿਕਾਰੀ ਸਵਰਨ ਸਿੰਘ ਜੋ ਕਿ ਬਲਾਕ ਅਫਸਰ ਸਨ, ਨੂੰ ਸਿੱਧੇ ਤੌਰ `ਤੇ ਮਿਲੀਭੁਗਤ ਨਾਲ ਵਣ ਰੇਂਜ ਅਫਸਰ ਤਾਇਨਾਤ ਕਰ ਦਿੱਤਾ ਗਿਆ, ਜਦ ਕਿ ਪਟਿਆਲਾ ਰੇਂਜ ਇੱਕ ਵੱਡੀ ਤੇ ਅਹਿਮ ਰੇਂਜ ਹੈ ।
ਇਸ ਲਈ ਸੀਨੀਅਰ ਅਫਸਰ ਦੀ ਤਾਇਨਾਤੀ ਹੀ ਯੋਗ ਬਣਦੀ ਸੀ ਪਰ ਲੱਗਣ ਯੋਗ ਸੀਨੀਅਰ ਰੇਂਜ ਅਧਿਕਾਰੀ ਨੂੰ ਖੁੱਡੇ ਲਾਈਨ ਲਗਾ ਕੇ ਅਜਿਹੇ ਭ੍ਰਿਸ਼ਟਾਚਾਰ ਨਾਲ ਲਿਪਤ ਅਧਿਕਾਰੀ ਨੂੰ ਪਟਿਆਲਾ ਰੇਂਜ ਵਿਚ ਲਗਾਉਣਾ ਵੀ ਸਵਾਲਾਂ ਦੇ ਘੇਰੇ `ਚ ਹੈ । ਦੱਸਣਯੋਗ ਹੈ ਕਿ ਦਰੱਖਤਾਂ ਦੀ ਬਿਨਾ ਮਨਜ਼ੂਰੀ ਕੀਤੀ ਗਈ ਸਰਹੰਦ ਰੇਂਜ ਨਾਜਾਇਜ਼ ਕਟਾਈ ਦਾ ਮਾਮਲਾ ਵੀ ਗਰਮਾਉਂਦਾ ਜਾ ਰਿਹਾ ਹੈ, ਜਿਸ ਦੀ ਉੱਚ ਪੱਧਰੀ ਜਾਂਚ ਜੰਗਲਾਤ ਵਿਭਾਗ ਦੀ ਆਈ.ਐੱਫ.ਐੱਸ. ਮੋਨਿਕਾ ਦੇਵੀ ਯਾਦਵ ਨੂੰ ਦਿੱਤੀ ਗਈ ਹੈ ।
66 ਫੁੱਟੀ ਸੜਕਾ `ਤੇ ਦਰੱਖਤਾਂ ਦਾ ਮਾਮਲਾ ਵੀ ਗਰਮਾਏਗਾ
ਜੰਗਲਾਤ ਵਿਭਾਗ ਵਿਚ ਵੱਖ-ਵੱਖ ਤਰ੍ਹਾਂ ਦੇ ਲੋਕ ਆਪਣੇ ਕੰਮ ਕਾਰ ਕਰਵਾਉਣ ਲਈ ਆਉਂਦੇ ਰਹਿੰਦੇ ਹਨ, ਜਿਵੇਂ ਕਿ ਅਸਲਾ ਲਾਇਸੈਂਸ ਲੈਣ, ਆਪਣੀ ਇਮਾਰਤ, ਪੈਲੇਸ, ਫੈਕਟਰੀਆਂ, ਢਾਬੇ, ਦੁਕਾਨ ਜਾਂ ਮਕਾਨ ਨੂੰ ਜੰਗਲਾਤ ਵਿਚੋਂ ਰਸਤਾ ਲੈਣ ਦੀ ਮਨਜੂਰੀ ਲੈਣਾ ਲਾਜ਼ਮੀ ਕਰਾਰ ਦਿੱਤਾ ਹੋਇਆ ਹੈ, ਜਿਸ ਦੀਆਂ ਐੱਨ. ਓ. ਸੀਜ਼ ਲੈਣ ਲਈ ਦਫਤਰਾਂ ਦੇ ਚੱਕਰਾਂ ਤੋਂ ਬਚਣ ਲਈ ਜੰਗਲਾਤ ਵਿਭਾਗ ਅੰਦਰ ਕੰਮ ਕਰਦੇ ਡੇਲੀ ਵੇਜ਼ ਕਾਮਿਆਂ ਰਾਹੀਂ ਰਿਸ਼ਵਤ ਦੀਆਂ ਸਮੁੱਚੀਆਂ ਡੀਲਾਂ ਸੈੱਟ ਹੁੰਦੀਆਂ ਹਨ, ਦਾ ਪਤਾ ਚੱਲਿਆ ਹੈ, ਉਥੇ ਹੀ ਰਾਜਪੁਰਾ ਰੋਡ ਤੋਂ ਨੂਰਖੇੜੀਆਂ ਅਤੇ ਜਲਾਲਪੁਰ ਨੂੰ ਜਾਣ ਵਾਲੀ 66 ਫੁੱਟੀ ਸੜਕ ਦੇ ਆਲੇ-ਦੁਆਲੇ ਦਰੱਖਤਾਂ ਦੀ ਕਾਫ਼ੀ ਪੈਦਾਵਾਰ ਸੀ ਪਰ ਇਨ੍ਹਾਂ ਮੁਲਾਜ਼ਮਾਂ ਦੀ ਆਪਸੀ ਮਿਲੀਭੁਗਤ ਨਾਲ ਕਾਲੋਨਾਈਜ਼ਰਾਂ ਤੇ ਸ਼ੋਅਰੂਮ ਮਾਲਕਾਂ ਨੂੰ ਲਾਭ ਦੇਣ ਲਈ ਵੱਡੇ ਪੱਧਰ `ਤੇ ਦਰੱਖਤਾਂ ਦੀ ਕਟਾਈ ਦਾ ਮਾਮਲਾ ਵੀ ਗਰਮਾਏਗਾ ।
Read More : ਮੁਅੱਤਲ ਡੀ. ਆਈ. ਜੀ. ਨੇ ਮੰਗੀ ਸੀ. ਸੀ. ਟੀ. ਵੀ. ਫੁਟੇਜ









