`ਡੰਕੀ ਰੂਟ` ਰਾਹੀਂ ਅਮਰੀਕਾ ਲਿਜਾਣ ਦੇ ਮਾਮਲੇ `ਚ ਵੱਡੀ ਸਫਲਤਾ

0
34
donkey route'

ਨਵੀਂ ਦਿੱਲੀ-ਜਲੰਧਰ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਡੰਕੀ ਰੂਟ ਰਾਹੀਂ ਭਾਰਤੀਆਂ ਨੂੰ ਅਮਰੀਕਾ ਭੇਜਣ ਦੀ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਮਾਰੇ ਗਏ ਛਾਪਿਆਂ (Raid) ਦੌਰਾਨ 4.62 ਕਰੋੜ ਰੁਪਏ ਦੀ ਨਕਦੀ, 313 ਕਿਲੋ ਚਾਂਦੀ ਤੇ 6 ਕਿਲੋ ਸੋਨਾ ਜ਼ਬਤ ਕੀਤਾ ਹੈ ।

ਈ. ਡੀ. ਦੀ ਛਾਪੇਮਾਰੀ `ਚ 4.62 ਕਰੋੜ ਰੁਪਏ, 6 ਕਿਲੋ ਸੋਨਾ ਤੇ 313 ਕਿਲੋ ਚਾਂਦੀ ਜ਼ਬਤ

ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਦਿੱਲੀ, ਜਲੰਧਰ ਤੇ ਪਾਣੀਪਤ `ਚ ਇਕ ਦਰਜਨ ਤੋਂ ਵੱਧ ਬਾਵਾਂ `ਤੇ ਛਾਪੇ ਮਾਰੇ ਗਏ । ਦਿੱਲੀ ਸਥਿਤ ਇਕ ਟ੍ਰੈਵਲ ਏਜੰਟ (Travel agent) ਦੇ ਕੰਪਲੈਕਸ ਤੋਂ 4.62 ਕਰੋੜ ਰੁਪਏ ਦੀ ਨਕਦੀ, 313 ਕਿਲੋ ਚਾਂਦੀ ਤੇ 6 ਕਿਲੋ ਸੋਨਾ ਜ਼ਬਤ ਕੀਤਾ ਗਿਆ । ਇਸ ਦੀ ਕੁੱਲ ਕੀਮਤ 19.13 ਕਰੋੜ ਰੁਪਏ ਬਣਦੀ ਹੈ ।

ਮੋਬਾਇਲ ਫੋਨਾਂ ਤੇ ਇਲੈਕਟ੍ਰਾਨਿਕ ਉਪਕਰਣਾਂ ਤੋਂ ਮਿਲੇ ਹਨ ਅਪਰਾਧਿਕ ਮੈਸੇਜ

ਜਾਂਚਕਰਤਾਵਾਂ ਨੂੰ ਤਲਾਸ਼ੀ ਦੌਰਾਨ ਜ਼ਬਤ ਕੀਤੇ ਗਏ ਮੋਬਾਈਲ ਫੋਨਾਂ ਤੇ ਇਲੈਕਟ੍ਰਾਨਿਕ ਉਪਕਰਣਾਂ ਤੋਂ ਕੁਝ `ਅਪਰਾਧਿਕ ਮੈਸੇਜ` ਵੀ ਮਿਲੇ ਹਨ । ਹਰਿਆਣਾ ਦੇ ਇਕ ਪ੍ਰਮੁੱਖ ਵਿਅਕਤੀ ਦੇ ਕੰਪਲੈਕਸ ਤੋਂ `ਡੰਕੀ ਰੂਟ` (Donkey Route) ਨਾਲ ਸਬੰਧਤ ਰਿਕਾਰਡ ਤੇ ਦਸਤਾਵਜ਼ ਬਰਾਮਦ ਕੀਤੇ ਗਏ ਹਨ । ਜਾਂਚ ਏਜੰਸੀ ਨੇ ਪਹਿਲਾਂ ਜੁਲਾਈ `ਚ ਛਾਪੇਮਾਰੀ ਕੀਤੀ ਸੀ ।

ਕੁਝ ਦਿਨ ਪਹਿਲਾਂ ਇਸ ਗੈਰ-ਕਾਨੂੰਨੀ ਰੈਕੇਟ (Illegal racket) ਦੇ ਪਿੱਛੇ ਕੁਝ ਮੁਲਜ਼ਮ ਸੰਚਾਲਕਾਂ ਦੀ ਪਛਾਣ ਕਰਨ ਤੋਂ ਬਾਅਦ ਕਈ ਟੈਵਲ ਏਜੰਟਾਂ ਕੋਲੋਂ 5 ਕਰੋੜ ਰੁਪਏ ਦੀ ਜਾਇਦਾਦ ਦੇ ਦਸਤਾਵੇਜ਼ ਜ਼ਬਤ (Seizure of property documents) ਕੀਤੇ ਗਏ ਸਨ । ਈ. ਡੀ. ਦੀ ਜਾਂਚ ਇਸ ਸਾਲ ਫਰਵਰੀ `ਚ ਅਮਰੀਕਾ ਸਰਕਾਰ ਵੱਲੋਂ ਫੌਜੀ ਕਾਰਗੋ ਜਹਾਜ਼ਾਂ ਰਾਹੀਂ 330 ਭਾਰਤੀ ਨਾਗਰਿਕਾਂ ਨੂੰ ਭਾਰਤ ਵਾਪਸ ਭੇਜਣ ਦੇ ਸੰਬੰਧ `ਚ ਪੰਜਾਬ ਤੇ ਹਰਿਆਣਾ ਦੀ ਪੁਲਸ ਵੱਲੋਂ ਦਾਇਰ ਕਈ ਐੱਫ. ਆਈ. ਆਰਜ਼ ਦੇ ਆਧਾਰ `ਤੇ ਸ਼ੁਰੂ ਕੀਤੀ ਗਈ ਸੀ ।

ਜਾਇਦਾਦ ਦੇ ਦਸਤਾਵੇਜ਼ ਰੱਖੇ ਜਾਂਦੇ ਸਨ ‘ਗਾਰੰਟੀ` ਵਜੋਂ

ਜਾਂਚ ਦਾ ਸਭ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਹਰਿਆਣਾ ਤੋਂ ਹੋਇਆ ਹੈ । ਇਕ ਵੱਡੇ ਡੰਕੀ ਨੈੱਟਵਰਕ ਸੰਚਾਲਕ ਦੇ ਟਿਕਾਣਿਆਂ ਤੋਂ ਅਜਿਹੇ ਦਸਤਾਵੇਜ਼ ਬਰਾਮਦ ਕੀਤੇ ਗਏ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਮੁਲਜ਼ਮ ਨੇ ਲੋਕਾਂ ਨੂੰ ਮੈਕਸੀਕੋ ਰਾਹੀਂ ਸੰਯੁਕਤ ਰਾਜ ਅਮਰੀਕਾ ਭੇਜਣ ਦਾ ਪ੍ਰਬੰਧ ਕੀਤਾ ਸੀ । ਇੰਨਾਂ ਹੀ ਨਹੀਂ, ਮੋਟੀ ਰਕਮ ਵਸੂਲਣ ਦੇ ਨਾਲ-ਨਾਲ ਅਮਰੀਕਾ ਜਾਣ ਵਾਲਿਆਂ ਦੀ ਜ਼ਮੀਨ-ਜਾਇਦਾਦ ਦੇ ਦਸਤਾਵੇਜ਼ ਵੀ ਆਪਣੇ ਕੋਲ ਗਾਰੰਟੀ ਦੇ ਤੌਰ `ਤੇ ਰੱਖਦਾ ਸੀ ਤਾਂ ਜੋ ਪੈਸਾ ਡੁੱਬਣ ਦਾ ਕੋਈ ਖਤਰਾ ਨਾ ਰਹੇ ।

Read More : ਇਸਲਾਮਿਕ ਸਟੇਟ ਨਾਲ ਜੁੜੇ ਮਾਮਲੇ `ਚ ਈ. ਡੀ. ਦੀ 4 ਸੂਬਿਆਂ `ਚ ਛਾਪੇਮਾਰੀ

 

LEAVE A REPLY

Please enter your comment!
Please enter your name here