ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਜਾਰੀ

0
29
Amit Shah

ਚੰਡੀਗੜ੍ਹ, 19 ਦਸੰਬਰ 2025 : ਪੰਜਾਬ ਦੀ ਰਾਜਧਾਨੀ ਤੇ ਕੇਂਦਰ ਸ਼ਾਸਤ ਸ਼ਹਿਰ ਚੰਡੀਗੜ੍ਹ (Chandigarh) ਵਿਚ ਭਾਰਤ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah)  ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ । ਅਮਿਤ ਸ਼ਾਹ ਰਾਜ ਭਵਨ ਵਿਚ ਰਾਤ ਠਹਿਰਨਗੇ ਅਤੇ ਕੱਲ੍ਹ ਸਵੇਰੇ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਣਗੇ । ਸ਼ਹਿਰ ‘ਚੋਂ ਉਨ੍ਹਾਂ ਦੀ ਆਵਾਜਾਈ ਨੂੰ ਅਨੁਕੂਲ ਬਣਾਉਣ ਲਈ ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਸਵੇਰੇ ਇੱਕ ਘੰਟੇ ਲਈ ਟ੍ਰੈਫਿਕ ਨਿਯਮ ਲਾਗੂ ਕੀਤੇ ਗਏ ਹਨ । ਟ੍ਰੈਫਿਕ ਪੁਲਿਸ ਵੱਲੋਂ ਵੀਰਵਾਰ, 18 ਦਸੰਬਰ ਨੂੰ ਇੱਕ ਟ੍ਰੈਫਿਕ ਐਡਵਾਇਜ਼ਰੀ (Traffic Advisory) ਜਾਰੀ ਕੀਤੀ ਸੀ, ਪਰ ਇਸ ਐਡਵਾਇਜ਼ਰੀ ਨੂੰ ਕੱਲ੍ਹ ਦੇਰ ਰਾਤ ਸੋਧਿਆ ਗਿਆ ।

ਅੱਜ ਤੇ ਕੱਲ ਕੀਤਾ ਜਾਵੇਗਾ ਕਈ ਅਹਿਮ ਸੜਕਾਂ ਤੇ ਟੈ੍ਰਫਿਕ ਨੂੰ ਕੰਟਰੋਲ

ਚੰਡੀਗੜ੍ਹ ਵਿਚ 19 ਅਤੇ 20 ਦਸੰਬਰ 2025 ਨੂੰ ਵਿਸ਼ੇਸ਼ ਪ੍ਰਬੰਧਾਂ ਕਰਕੇ ਕਈ ਪ੍ਰਮੁੱਖ ਸੜਕਾਂ ‘ਤੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਵੇਗਾ । ਟ੍ਰੈਫਿਕ ਪੁਲਿਸ ਦੇ ਮੁਤਾਬਕ ਵਾਹਨ ਚਾਲਕਾਂ ਨੂੰ ਅਸੁਵਿਧਾ ਤੋਂ ਬਚਣ ਲਈ ਨਿਰਧਾਰਤ ਸਮੇਂ ਦੌਰਾਨ ਕੁਝ ਮੁੱਖ ਸੜਕਾਂ ‘ਤੇ ਡਾਇਵਰਸ਼ਨ ਅਤੇ ਨਿਯਮ ਲਾਗੂ ਕੀਤੇ ਜਾਣਗੇ ।

ਪੁਲਸ ਦੇ ਮੁਤਾਬਕ 19 ਦਸੰਬਰ-2025 ਨੂੰ ਏਅਰਪੋਰਟ ਲਾਈਟ ਪੁਆਇੰਟ ਤੋਂ ਟ੍ਰਿਬਿਊਨ ਚੌਕ ਤੱਕ ਸਾਊਥ ਰੋਡ ‘ਤੇ ਰਾਤ 9:00 ਵਜੇ ਤੋਂ ਰਾਤ 10:00 ਵਜੇ ਤੱਕ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਟ੍ਰਿਬਿਊਨ ਚੌਕ ਤੋਂ ਟ੍ਰਾਂਸਪੋਰਟ ਲਾਈਟ ਪੁਆਇੰਟ ਤੱਕ ਪੂਰਬੀ ਸੜਕ ‘ਤੇ ਅਤੇ ਟ੍ਰਾਂਸਪੋਰਟ ਲਾਈਟ ਪੁਆਇੰਟ ਤੋਂ ਫਨ ਰਿਪਬਲਿਕ ਲਾਈਟ ਪੁਆਇੰਟ (ਪੰਚਕੂਲਾ ਵੱਲ) ਤੱਕ ਕੇਂਦਰੀ ਸੜਕ ‘ਤੇ ਟ੍ਰੈਫਿਕ ਨਿਯਮ ਲਾਗੂ ਕੀਤੇ ਜਾਣਗੇ ।

Read More : ਬੰਗਾਲ ਵਿਚ `ਐੱਸ. ਆਈ. ਆਰ.` ਦੀ ਚਾਲ ਪਿੱਛੇ ਅਮਿਤ ਸ਼ਾਹ : ਮਮਤਾ

LEAVE A REPLY

Please enter your comment!
Please enter your name here