ਨਵੀਂ ਦਿੱਲੀ, 19 ਦਸੰਬਰ 2025 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ (Prime Minister’s Economic Advisory Council) (ਈ. ਏ. ਸੀ.-ਪੀ. ਐੱਮ.) ਦੇ ਮੈਂਬਰ ਸੰਜੀਵ ਸਾਨਿਆਲ (Sanjeev Sanyal) ਨੇ ਕਿਹਾ ਕਿ ਡਾਲਰ ਦੇ ਮੁਕਾਬਲੇ (Against the dollar) ਰੁਪਏ `ਚ ਗਿਰਾਵਟ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ ਅਤੇ ਇਸ ਨੂੰ ਆਰਥਿਕ ਪ੍ਰੇਸ਼ਾਨੀ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ `ਚ ਐਕਸਚੇਂਜ ਦਰ `ਚ ਕਮਜ਼ੋਰੀ ਆਮ ਹੈ ਅਤੇ ਅਜਿਹਾ ਪਹਿਲਾਂ ਜਾਪਾਨ ਅਤੇ ਚੀਨ ਨਾਲ ਵੀ ਵੇਖਿਆ ਗਿਆ ।
1990 ਦੇ ਦਹਾਕੇ ਤੋਂ ਰੁਪਏ ਨੂੰ ਬਾਜ਼ਾਰ ਆਧਾਰਿਤ ਪੱਧਰ `ਤੇ ਰੱਖਿਆ ਗਿਆ ਹੈ :ਸਾਨਿਆਲ
ਸਾਨਿਆਲ ਨੇ ਦੱਸਿਆ ਕਿ 1990 ਦੇ ਦਹਾਕੇ ਤੋਂ ਰੁਪਏ ਨੂੰ ਬਾਜ਼ਾਰ ਆਧਾਰਿਤ ਪੱਧਰ `ਤੇ ਰੱਖਿਆ ਗਿਆ ਹੈ, ਜਦੋਂਕਿ ਭਾਰਤੀ ਰਿਜ਼ਰਵ ਬੈਂਕ (Reserve Bank of India) (ਆਰ. ਬੀ. ਆਈ.) ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਸਮੇਂ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦੀ ਵਰਤੋਂ ਕਰਦਾ ਹੈ । ਉਨ੍ਹਾਂ ਕਿਹਾ,”ਰੁਪਏ ਦਾ ਕਮਜ਼ੋਰ ਹੋਣਾ ਖੁਦ `ਚ ਨਕਾਰਾਤਮਕ ਸੰਕੇਤ ਨਹੀਂ ਹੈ, ਬਾਸ਼ਰਤੇ ਇਸ ਨਾਲ ਘਰੇਲੂ ਮਹਿੰਗਾਈ ਵਧੇ, ਜੋ ਫਿਲਹਾਲ ਨਹੀਂ ਹੋ ਰਿਹਾ । ਉਨ੍ਹਾਂ ਨੇ ਭਾਰਤ-ਅਮਰੀਕਾ ਅਤੇ ਭਾਰਤ-ਈ. ਯੂ. ਵਪਾਰ ਗੱਲਬਾਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਦੇਸ਼ ਦੇ ਹਿੱਤ ਯਕੀਨੀ ਕੀਤੇ ਜਾਣਗੇ । ਸਾਨਿਆਲ ਨੇ ਚੀਨ ਅਤੇ ਭਾਰਤ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਹ ਦੋਵੇਂ ਦੇਸ਼ ਅਮਰੀਕੀ ਦਬਾਅ ਦੇ ਅੱਗੇ ਝੁਕੇ ਨਹੀਂ ਹਨ ।
Read more : ਆਰ. ਬੀ. ਆਈ. ਨੇ ਬੈਂਕਾਂ ਲਈ ਨਵੇਂ ਨਿਯਮ ਕੀਤੇ ਜਾਰੀ









