ਕਿਰਤ ਕਾਨੂੰਨ ਰੋਜ਼ਗਾਰ ਨੂੰ ਸੰਗਠਿਤ ਅਤੇ ਨਿਰੀਖਕ ਸਹੂਲਤ ਪ੍ਰਦਾਨ ਕਰਨਗੇ

0
26
Mansukh Mandvia

ਨਵੀਂ ਦਿੱਲੀ, 19 ਦਸੰਬਰ 2025 : ਕਿਰਤ ਮੰਤਰੀ ਮਨਸੁਖ ਮਾਂਡਵੀਆ (Labour Minister Mansukh Mandaviya) ਨੇ ਹਾਲ ਹੀ `ਚ ਲਾਗੂ ਕੀਤੇ ਕਿਰਤ ਕਾਨੂੰਨਾਂ `ਤੇ ਉੱਠ ਰਹੀਆਂ ਚਿੰਤਾਵਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਇਹ ਕਾਨੂੰਨ ਰੋਜ਼ਗਾਰ ਨੂੰ ਸੰਗਠਿਤ ਰੂਪ ਦੇਣਗੇ, ਜਦੋਂਕਿ ਨਿਰੀਖਕ ਉਦਯੋਗਾਂ `ਚ ਸਹੂਲਤ ਪ੍ਰਦਾਨ ਕਰਨ ਵਾਲੀ ਭੂਮਿਕਾ ਨਿਭਾਉਣਗੇ ।

ਨਵੇਂ ਨਿਯਮਾਂ ਨਾਲ ਹੁਣ ਸਾਰੇ ਕਰਮਚਾਰੀ ਸੰਗਠਿਤ ਰੋਜ਼ਗਾਰ ਅਤੇ ਮੁਨਾਫਾ ਪ੍ਰਾਪਤ ਕਰਨਗੇ

ਮਾਂਡਵੀਆ ਨੇ ਦੱਸਿਆ ਕਿ ਨਵੇਂ ਨਿਯਮਾਂ (New rules) ਤਹਿਤ 300 ਕਰਮਚਾਰੀਆਂ ਤੱਕ ਵਾਲੀਆਂ ਇਕਾਈਆਂ `ਚ ਛਾਂਟੀ ਜਾਂ ਬੰਦ ਕਰਨ ਲਈ ਹੁਣ ਸਰਕਾਰੀ ਆਗਿਆ ਦੀ ਲੋੜ ਨਹੀਂ ਹੈ, ਜਦੋਂਕਿ ਪਹਿਲਾਂ ਇਹ ਹੱਦ 100 ਕਰਮਚਾਰੀਆਂ ਤੱਕ ਸੀ । ਇਸ ਤੋਂ ਪਹਿਲਾਂ ਇੰਪਲਾਇਰ ਛੋਟੇ ਹਿੱਸੇ ਨੂੰ ਰਸਮੀ ਅਤੇ ਬਾਕੀ ਨੂੰ ਗੈਰ-ਰਸਮੀ ਰੂਪ ਨਾਲ ਯੋਜਨਾਬੱਧ ਕਰਦੇ ਸਨ ।

ਉਨ੍ਹਾਂ ਕਿਹਾ ਕਿ ਨਵੇਂ ਨਿਯਮਾਂ ਨਾਲ ਹੁਣ ਸਾਰੇ ਕਰਮਚਾਰੀ ਸੰਗਠਿਤ ਰੋਜ਼ਗਾਰ (Employee organized employment) ਅਤੇ ਮੁਨਾਫਾ ਪ੍ਰਾਪਤ ਕਰਨਗੇ । ਨਿਰੀਖਕ ਹੁਣ ਰੁਕਾਵਟ ਪਾਉਣ ਦੀ ਬਜਾਏ ਸੁਰੱਖਿਆ ਉਪਾਅ ਅਤੇ ਕੰਮ ਦੀ ਸਰਲਤਾ ਯਕੀਨੀ ਕਰਨਗੇ, ਜਿਸ ਚ ਔਰਤਾਂ ਦੇ ਰਾਤ ਦੇ ਕੰਮ ਦੀ ਸੁਰੱਖਿਆ ਵੀ ਸ਼ਾਮਲ ਹੈ। 4 ਕਿਰਤ ਕਾਨੂੰਨਾਂ ਨੇ 29 ਪੁਰਾਣੇ ਕਾਨੂੰਨਾਂ ਨੂੰ ਸੁਚਾਰੂ ਕੀਤਾ ਅਤੇ ਔਰਤਾਂ ਦੇ ਅਧਿਕਾਰਾਂ ਅਤੇ ਸੁਰੱਖਿਆ ਨੂੰ ਵਧਾਇਆ ਹੈ ।

Read More : ਕੇਂਦਰ ਕਰੇ ਦਿਵਿਆਂਗਜਨ’ ਕਾਨੂੰਨ `ਚ ਸੋਧ : ਸੁਪਰੀਮ ਕੋਰਟ

LEAVE A REPLY

Please enter your comment!
Please enter your name here