ਨਵੀਂ ਦਿੱਲੀ, 17 ਦਸੰਬਰ 2025 : ਨੈਸ਼ਨਲ ਹੇਰਾਲਡ (National Herald) ਮਾਮਲੇ ਵਿਚ ਸੋਨੀਆ ਗਾਂਧੀ-ਰਾਹੁਲ ਗਾਂਧੀ ਸਮੇਤ ਪੰਜ ਹੋਰਨਾਂ ਨੂੰ ਵੀ ਇਕ ਵੱਡੀ ਰਾਹਤ ਉਸ ਸਮੇਂ ਮਿਲੀ ਜਦੋਂ ਕੋਰਟ ਨੇ ਈ. ਡੀ. ਦਾ ਦੋਸ਼ ਪੱਤਰ ਖਾਰਜ (Chargesheet dismissed) ਕਰ ਦਿੱਤਾ ।
ਕਿਹੜੀ ਅਦਾਲਤ ਨੇ ਕੀਤਾ ਈ. ਡੀ. ਦਾ ਦੋਸ਼ ਪੱਤਰ ਖਾਰਜ
ਦਿੱਲੀ ਦੀ ਇਕ ਅਦਾਲਤ ਨੇ `ਨੈਸ਼ਨਲ ਹੇਰਾਲਡ ਮਾਮਲੇ `ਚ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ (Rahul Gandhi) ਸੋਨੀਆ ਗਾਂਧੀ (Sonia gandhi) ਅਤੇ ਪੰਜ ਹੋਰਨਾਂ ਦੇ ਖਿਲਾਫ ਮਨੀ ਲਾਂਡਰਿੰਗ ਦੇ ਮਾਮਲੇ `ਚ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਦੇ ਦੋਸ਼-ਪੱਤਰ ਨੂੰ ਖਾਰਿਜ ਕਰ ਦਿੱਤਾ ।
ਈ. ਡੀ. ਕਰੇਗੀ ਅਦਾਲਤ ਦੇ ਹੁਕਮ ਵਿਰੁੱਧ ਅਪੀਲ ਦਾਖਲ
ਈ. ਡੀ. ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮ ਖਿਲਾਫ ਅਪੀਲ ਦਾਖਲ ਕਰੇਗੀ । ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕਿਹਾ ਕਿ ਇਸ ਮਾਮਲੇ `ਚ ਦਾਖਲ ਦੋਸ਼-ਪੱਤਰ ਇਕ ਨਿੱਜੀ ਵਿਅਕਤੀ ਦੀ ਸਿ਼ਕਾਇਤ `ਤੇ ਕੀਤੀ ਗਈ ਜਾਂਚ `ਤੇ ਆਧਾਰਿਤ ਹੈ, ਨਾ ਕਿ ਕਿਸੇ ਮੂਲ ਅਪਰਾਧ ਨਾਲ ਸਬੰਧਤ ਐੱਫ. ਆਈ. ਆਰ. ’ਤੇ । ਇਸ ਦੇ ਨਾਲ ਹੀ ਅਦਾਲਤ ਨੇ ਮੈਜਿਸਟ੍ਰੇਟ ਅਦਾਲਤ ਦੇ ਉਸ ਹੁਕਮ ਨੂੰ ਮੰਗਲਵਾਰ ਨੂੰ ਰੱਦ ਕਰ ਦਿੱਤਾ, ਜਿਸ `ਚ ਦਿੱਲੀ ਪੁਲਸ ਨੂੰ ਨੈਸ਼ਨਲ ਹੇਰਾਲਡ ਮਾਮਲੇ `ਚ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੇ ਖਿਲਾਫ ਦਰਜ ਐੱਫ. ਆਈ. ਆਰ. ਦੀ ਕਾਪੀ ਮੁਹੱਈਆ ਕਰਾਉਣ ਦਾ ਹੁਕਮ ਦਿੱਤਾ ਗਿਆ ਸੀ ।
Read More : ਐੱਸ. ਆਈ. ਆਰ. ਕਾਰਨ ਗਈ 16 ਬੀ. ਐੱਲ. ਓਜ਼ ਦੀ ਜਾਨ : ਰਾਹੁਲ ਗਾਂਧੀ









