ਦੁਬਈ, 17 ਦਸੰਬਰ 2025 : ਅਭਿਗਿਆਨ ਕੁੰਡੂ (Abhigyan Kundu) ਦੀਆਂ ਰਿਕਾਰਡ ਅਜੇਤੂ 209 ਦੌੜਾਂ ਅਤੇ ਦੀਪੇਸ਼ ਦੇਵੇਂਦਰ (Deepesh Devendra) ਦੀਆਂ 5 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਅੰਡਰ-19 ਏਸ਼ੀਆ ਕੱਪ ਮੈਚ `ਚ ਮਲੇਸ਼ੀਆ ਨੂੰ 315 ਦੌੜਾਂ ਨਾਲ ਹਰਾਇਆ । ਇਸ ਦੌੜਾਂ ਦੇ ਅੰਤਰ ਨਾਲ ਯੁਵਾ ਵਨਡੇ `ਚ ਭਾਰਤ ਦੀ ਦੂਸਰੀ ਸਭ ਤੋਂ ਵੱਡੀ ਜਿੱਤ ਹੈ ।
2022 ਵਿਚ ਭਾਰਤ ਨੇ ਯੁਗਾਂਡਾ ਨੂੰ ਹਰਾਇਆ ਸੀ 322 ਦੌੜਾਂ ਨਾਲ
ਇਸ ਤੋਂ ਪਹਿਲਾਂ` 2022 ਵਿਚ ਭਾਰਤ ਨੇ ਯੁਗਾਂਡਾ ਨੂੰ 322 ਦੌੜਾਂ ਨਾਲ ਹਰਾਇਆ ਸੀ । ਕੁੰਡੂ ਯੁਵਾ ਵਨਡੇ `ਚ ਦੋਹੜਾ ਸੈਂਕੜਾ ਲਾਉਣ ਵਾਲਾ ਪਹਿਲਾ ਭਾਰਤੀ ਕ੍ਰਿਕਟਰ (Indian cricketer) ਬਣਿਆ । ਉਸ ਨੇ ਆਪਣੀ ਪਾਰੀ `ਚ 125 ਗੇਂਦਾਂ ਦਾ ਸਾਹਮਣਾ ਕਰ ਕੇ 17 ਚੌਕੇ ਅਤੇ 9 ਛੱਕੇ ਲਾਏ, ਜਿਸ ਦੀ ਮਦਦ ਨਾਲ ਭਾਰਤ ਨੇ 7 ਵਿਕਟਾਂ `ਤੇ 408 ਦੌੜਾਂ ਜੋੜੀਆਂ । ਜਵਾਬ `ਚ ਸੱਜੇ ਹੱਥ ਦੇ ਮੱਧਮ ਤੇਜ਼ ਗੇਂਦਬਾਜ਼ (Fast bowler) ਦੇਵੇਂਦਰ ਨੇ 22 ਦੌੜਾਂ ਦੇ ਕੇ 5 ਵਿਕਟਾਂ ਲੈਂਦਿਆਂ ਮਲੇਸ਼ੀਆਈ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ ।
ਮਲੇਸ਼ੀਆ ਦੀ ਟੀਮ ਟੀਮ 32.1 ਓਵਰ `ਚ 93 ਦੌੜਾਂ `ਤੇ ਆਊਟ ਹੋ ਗਈ
ਮਲੇਸ਼ੀਆ ਦੀ ਟੀਮ ਟੀਮ 32.1 ਓਵਰ `ਚ 93 ਦੌੜਾਂ `ਤੇ ਆਊਟ ਹੋ ਗਈ । ਭਾਰਤ ਲਈ ਵੈਭਵ ਸੁਰਿਯਾਵੰਸ਼ੀ ਨੇ 25 ਗੇਂਦਾਂ `ਚ 50 ਦੌੜਾਂ ਬਣਾਈਆਂ । ਉਸ ਨੇ ਯੂ. ਏ. ਈ. ਖਿਲਾਫ ਇਸੇ ਟੂਰਨਾਮੈਂਟ `ਚ 171 ਦੌੜਾਂ ਦੀ ਪਾਰੀ ਖੇਡੀ ਸੀ । ਚੌਥੇ ਨੰਬਰ `ਤੇ ਉਤਰੇ ਵੇਦਾਂਤ ਤ੍ਰਿਵੇਦੀ ਅਤੇ ਕੁੰਡੂ ਨੇ ਚੌਥੀ ਵਿਕਟ ਲਈ 209 ਦੌੜਾਂ ਦੀ ਸਾਂਝੇਦਾਰੀ ਕੀਤੀ ।
ਕੁੰਡ ਨੇ ਆਪਣੀ ਪਾਰੀ `ਚ 55 ਸਿੰਗਲ ਕੱਢੇ । 17 ਸਾਲਾ ਕੁੰਡ ਦੱਖਣੀ ਅਫਰੀਕਾ ਦੇ ਜੋਰਿਚ ਵਾਨ ਸ਼ਾਕਵਿਕ ਤੋਂ ਬਾਅਦ ਅੰਡਰ-19 ਫਨਡੇ `ਚ ਦੋਹਰਾ ਸੈਂਕੜਾ ਜੜਨ ਵਾਲਾ ਦੂਸਰਾ ਬੱਲੇਬਾਜ਼ ਬਣ ਗਿਆ । ਜੋਰਿਚ ਨੇ ਇਸ ਸਾਲ ਦੀ ਸ਼ੁਰੂਆਤ `ਚ ਹਰਾਰੇ `ਚ ਜ਼ਿੰਮਬਾਬਵੇ ਖਿਲਾਫ 153 ਗੇਂਦਾਂ (Balls) `ਚ 215 ਦੌੜਾਂ ਬਣਾਈਆਂ ਸਨ । ਤ੍ਰਿਵੇਦੀ ਨੇ 106 ਗੇਂਦਾਂ `ਚ 7 ਚੌਕਿਆਂ ਦੀ ਮਦਦ ਨਾਲ 90 ਦੌੜਾਂ ਬਣਾਈਆਂ । ਕੁੰਡ ਨੇ ਕਨਿਸ਼ਕ ਚੌਹਾਨ ਨਾਲ 5ਵੀਂ ਵਿਕਟਾਂ ਲਈ 87 ਦੌੜਾਂ ਦੀ ਸਾਂਝੇਦਾਰੀ ਕੀਤੀ ।
Read More : ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸ਼ੈਫਾਲੀ ਬਣੀ ਮੰਥ ਆਫ ਦਿ ਪਲੇਅਰ









