ਉਦੈਪੁਰ, 17 ਦਸੰਬਰ 2025 : ਫਿਲਮ ਨਿਰਮਾਣ (Film making) ਦੇ ਨਾਮ `ਤੇ 30 ਕਰੋੜ ਰੁਪਏ ਦੀ ਧੋਖਾਦੇਹੀ (Fraud) ਦੇ ਚਰਚਿਤ ਮਾਮਲੇ `ਚ ਬਾਲੀਵੁੱਡ ਫਿਲਮ ਨਿਰਦੇਸ਼ਕ ਵਿਕਰਮ ਭੱਟ (Director Vikram Bhatt) ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾਂਬਰੀ ਭੱਟ (Shwetambari Bhatt) ਨੂੰ ਕੋਰਟ ਨੇ ਨਿਆਂਇਕ ਹਿਰਾਸਤ (Judicial custody) ਵਿਚ ਜੇਲ ਭੇਜ ਦਿੱਤਾ ਹੈ ।
7 ਦਿਨਾਂ ਦੇ ਪੁਲਸ ਰਿਮਾਂਡ ਤੋਂ ਬਾਅਦ ਕੀਤਾ ਗਿਆ ਸੀ ਪੇਸ਼
7 ਦਿਨਾਂ ਦੀ ਪੁਲਸ ਰਿਮਾਂਡ ਪੂਰੀ ਕਰਨ ਤੋਂ ਬਾਅਦ ਦੋਹਾਂ ਨੂੰ ਉਦੈਪੁਰ ਦੀ ਏ. ਸੀ. ਜੇ. ਐੱਮ. ਕੋਰਟ-4 ਵਿਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਜੇਲ ਭੇਜਣ ਦਾ ਹੁਕਮ ਦਿੱਤਾ ਗਿਆ ।ਜਿ਼ਕਰਯੋਗ ਹੈ ਕਿ ਉਦੈਪੁਰ ਏ. ਸੀ. ਜੇ. ਐੱਮ. ਕੋਰਟ-4 ਨੇ 9 ਦਸੰਬਰ ਨੂੰ ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਨੂੰ 7 ਦਿਨਾਂ ਦੀ ਪੁਲਸ ਰਿਮਾਂਡ `ਤੇ ਭੇਜ ਦਿੱਤਾ ਸੀ, ਜਿਸਦੀ ਮਿਆਦ 16 ਦਸੰਬਰ ਨੂੰ ਖਤਮ ਹੋ ਗਈ ।
ਵਿਕਰਮ ਭੱਟ ਨੇ ਕੀਤਾ ਸੀ ਇੰਦਰਾ ਗਰੁੱਪ ਆਫ ਕੰਪਨੀਜ਼ ਦੇ ਮਾਲਕ ਨਾਲ ਫਿਲਮ ਨਿਰਮਾਣ ਲਈ ਕਰੋੜਾਂ ਦਾ ਇਕਰਾਰਨਾਮਾ
ਰਾਜਸਥਾਨ ਦੇ ਇੰਦਰਾ ਗਰੁੱਪ ਆਫ ਕੰਪਨੀਜ਼ ਦੇ ਮਾਲਕ ਡਾ. ਅਜੇ ਮੁਰਡੀਆ ਨੇ ਵਿਕਰਮ ਭੱਟ ਨਾਲ ਫਿਲਮ ਨਿਰਮਾਣ ਲਈ ਲਗਭਗ 42 ਕਰੋੜ ਰੁਪਏ ਦਾ ਇਕਰਾਰਨਾਮਾ ਕੀਤਾ ਸੀ । ਬਾਅਦ ਵਿਚ ਧੋਖਾਦੇਹੀ ਦਾ ਦੋਸ਼ ਲਗਾਉਂਦੇ ਹੋਏ 17 ਨਵੰਬਰ ਨੂੰ ਉਦੈਪੁਰ ਵਿਚ ਵਿਕਰਮ ਭੱਟ ਸਮੇਤ 8 ਲੋਕਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ ਗਈ । ਇਸ ਤੋਂ ਬਾਅਦ 7 ਦਸੰਬਰ ਨੂੰ ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾਂਬਰੀ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਗਿਆ ।
Read More : 3 ਡਾਕਟਰ ਤੇ ਮੌਲਵੀ 12 ਦਿਨ ਦੀ ਨਿਆਂਇਕ ਹਿਰਾਸਤ `ਚ









