ਮਥੁਰਾ, 17 ਦਸੰਬਰ 2025 : ਮਥੁਰਾ `ਚ ਯਮੁਨਾ ਐਕਸਪ੍ਰੈੱਸਵੇਅ (Yamuna Expressway in Mathura) `ਤੇ ਬੀਤੇ ਦਿਨੀਂ ਸਵੇਰੇ-ਸਵੇਰੇ ਸੰਘਣੀ ਧੁੰਦ (Thick fog) ਨੇ ਕਹਿਰ ਮਚਾ ਦਿੱਤਾ ।
ਭਾਜਪਾ ਨੇਤਾ ਸਮੇਤ 13 ਜਣੇ ਜਿਊਂਦੇ ਸੜੇ
ਬਲਦੇਵ ਥਾਣਾ ਖੇਤਰ `ਚ ਮਾਈਲਸਟੋਨ 127 ਨੇੜੇ 8 ਬੱਸਾਂ ਤੇ 3 ਕਾਰਾਂ ਦੀ ਟੱਕਰ (Car collision) ਤੋਂ ਬਾਅਦ ਕਈ ਮੋਟਰ-ਗੱਡੀਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਇਕ ਭਾਜਪਾ ਨੇਤਾ ਸਮੇਤ 13 ਵਿਅਕਤੀ ਜਿਊਂਦੇ ਸੜ ਗਏ (13 people burned alive) । 70 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ । ਕਈ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ । ਅਜਿਹੀਆਂ ਲਾਸ਼ਾਂ ਦੇ ਅੰਗ ਖਿਲਰੇ ਹੋਏ ਮਿਲੇ । ਪੁਲਸ ਨੇ ਇਨ੍ਹਾਂ ਅੰਗਾਂ ਨੂੰ ਪਾਲੀਥੀਨ ਦੇ 17 ਬੈਗਾਂ `ਚ ਪੈਕ ਕਰ ਕੇ ਪੋਸਟਮਾਰਟਮ ਲਈ ਭੇਜਿਆ । ਡੀ. ਐੱਨ. ਏ. ਪ੍ਰੀਖਣ ਰਾਹੀਂ ਇਨ੍ਹਾਂ ਦੀ ਪਛਾਣ ਹੋਵੇਗੀ ।
ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਧੁੰਦ ਸੰਘਣੀ ਸੀ
ਮੌਕੇ `ਤੇ ਮੌਜੂਦ ਲੋਕਾਂ ਵੱਲੋਂ ਦੱਸਣ ਮੁਤਾਬਕ ਧੁੰਦ ਇੰਨੀ ਸੰਘਣੀ ਸੀ ਕਿ ਦ੍ਰਿਸ਼ਟਤਾ ਕੁਝ ਮੀਟਰ ਤੱਕ ਹੀ ਸੀਮਤ ਸੀ । ਅੱਗੇ ਜਾ ਰਹੀ ਇਕ ਸਲੀਪਰ ਬੱਸ ਨੇ ਅਚਾਨਕ ਬ੍ਰੇਕ ਲਾ ਦਿੱਤੀ, ਜਿਸ ਕਾਰਨ ਪਿੱਛੋਂ ਆ ਰਹੀਆਂ ਕੁਝ ਬੱਸਾਂ ਤੇ ਕਾਰਾਂ ਇਕ-ਦੂਜੇ ਨਾਲ ਟਕਰਾਅ ਗਈਆਂ। ਟੱਕਰ ਦੇ ਤੁਰੰਤ ਬਾਅਦ ਇਕ ਬੱਸ `ਚ ਅੱਗ ਲੱਗ ਗਈ ਤੇ ਇਸ ਅੱਗ ਨੇ ਤੇਜ਼ੀ ਨਾਲ ਹੋਰਨਾਂ ਮੋਟਰ-ਗੱਡੀਆਂ ਨੂੰ ਵੀ ਆਪਣੀ ਲਪੇਟ `ਚ ਲੈ ਲਿਆ ।
ਅੱਗ ਇੰਨੀ ਤੈਜੀ ਨਾਲ ਫੈਲੀ ਕਿ ਨਹੀਂ ਮਿਲਿਆ ਮੁਸਾਫਰਾਂ ਨੂੰ ਬਾਹਰ ਨਿਕਲਣ ਦਾ ਮੌਕਾ
ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਬਹੁਤ ਸਾਰੇ ਮੁਸਾਫਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਸੂਚਨਾ ਮਿਲਣ `ਤੇ ਪੁਲਸ, ਫਾਇਰ ਵਿਭਾਗ ਤੇ ਐੱਸ. ਡੀ. ਆਰ. ਐੱਫ. ਦੀਆਂ ਟੀਮਾਂ ਮੌਕੇ `ਤੇ ਪਹੁੰਚੀਆਂ। ਉੱਤਰ ਪ੍ਰਦੇਸ਼ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਾਨੀ ਨੁਕਸਾਨ `ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਨੇ ਕੀਤਾ ਹਾਦਸੇ ਤੇ ਦੁੱਖ ਪ੍ਰਗਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ `ਤੇ ਦੁੱਖ ਪ੍ਰਗਟ ਕੀਤਾ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ । ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ `ਚੋਂ ਦੇਣ ਦਾ ਐਲਾਨ ਕੀਤਾ। ਰਾਸ਼ਟਰਪਤੀ ਦੌਪਦੀ ਮੁਰਮੂ ਨੇ ਕਿਹਾ ਕਿ ਜਾਨੀ ਨੁਕਸਾਨ ਬਹੁਤ ਦੁਖਦਾਈ ਹੈ । ਉਨ੍ਹਾਂ ਸਾਰੇ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ।
Read More : ਪੰਜਾਬ ਵਿਚ ਹੱਡ ਚੀਰਵੀਂ ਠੰਢ ਦੇ ਨਾਲ ਕਈ ਜਿ਼ਲਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ









