ਸ਼੍ਰੀਨਗਰ, 16 ਦਸੰਬਰ 2025 : ਜੰਮੂ-ਕਸ਼ਮੀਰ ਪੁਲਸ (Jammu and Kashmir Police) ਨੇ ਵਾਦੀ `ਚ ਇਕ ਵੱਡੀ ਮੁਹਿੰਮ ਦੌਰਾਨ ਸ਼ੱਕੀ ਅੱਤਵਾਦੀਆਂ (Suspected terrorists) ਦੇ ਲਗਭਗ 200 ਸਹਿਯੋਗੀਆਂ ਨੂੰ ਹਿਰਾਸਤ `ਚ ਲੈ ਲਿਆ ।
ਪੁਲਸ ਨੇ ਕੀਤੀ ਸੁਰੱਖਿਆ ਫੋਰਸਾਂ ਨਾਲ ਮਿਲ ਕੇ ਅੱਤਵਾਦੀਆਂ ਦੇ ਸਹਿਯੋਗੀਆਂ ਵਿਰੁੱਧ ਕਾਰਵਾਈ
ਪੁਲਸ ਨੇ ਹੋਰ ਸੁਰੱਖਿਆ ਫੋਰਸਾਂ (Security forces) ਨਾਲ ਮਿਲ ਕੇ ਸ੍ਰੀਨਗਰ ਸ਼ਹਿਰ ਦੇ ਨਾਲ ਹੀ ਕਸ਼ਮੀਰ ਵਾਦੀ ਦੇ ਕਈ ਇਲਾਕਿਆਂ `ਚ ਅੱਤਵਾਦੀਆਂ ਦੇ ਸਹਿਯੋਗੀਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ । ਕਈ ਥਾਵਾਂ `ਤੇ ਛਾਪੇ (Raids) ਵੀ ਮਾਰੇ । ਸੁਰੱਖਿਆ ਏਜੰਸੀਆਂ ਅਨੁਸਾਰ ਇਨ੍ਹਾਂ ਸਹਿਯੋਗੀਆਂ ਨੇ ਅੱਤਵਾਦੀਆਂ ਨੂੰ ਨਕਦੀ, ਪਨਾਹ ਤੇ ਹੋਰ ਬੁਨਿਆਦੀ ਢਾਂਚੇ ਪ੍ਰਦਾਨ ਕੀਤੇ। ਇਹ ਕਾਰਵਾਈ ਵਾਦੀ `ਚ ਅੱਤਵਾਦੀ ਨੈੱਟਵਰਕਾਂ ਨੂੰ ਖਤਮ ਕਰਨ ਲਈ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ ।
ਅੱਤਵਾਦੀਆਂ ਦਾ ਸਹਿਯੋਗੀ ਗ੍ਰਿਫਤਾਰ, ਗ੍ਰੇਨੇਡ ਬਰਾਮਦ
ਸੁਰੱਖਿਆ ਫੋਰਸਾਂ ਨੇ ਅੱਤਵਾਦੀ ਨੈੱਟਵਰਕਾਂ ਵਿਰੁੱਧ ਮੁਹਿਮ ਦੌਰਾਨ ਅਵੰਤੀਪੋਰਾ `ਚ ਅੱਤਵਾਦੀਆਂ ਦੇ ਇਕ ਸਹਿਯੋਗੀ (An accomplice of terrorists) ਨੂੰ ਗ੍ਰਿਫਤਾਰ ਕੀਤਾ ਹੈ । ਪੁਲਸ ਨੇ ਫੌਜ ਦੀ 42 ਰਾਸ਼ਟਰੀ ਰਾਈਫਲਜ਼ ਤੇ ਸੀ. ਆਰ. ਪੀ. ਆਫ. ਨਾਲ ਮਿਲ ਕੇ ਅਵੰਤੀਪੋਰਾ ਦੇ ਨਾਨੇਰ ਮਿਦੁਰਾ ਖੇਤਰ `ਚ ਸ਼ੱਕੀ ਸਰਗਰਮੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਖੇਤਰ `ਚ ਇਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਆਪਰੇਸ਼ਨ ਦੌਰਾਨ ਸੁਰੱਖਿਆ ਫੋਰਸਾਂ ਨੇ ਲਾਧੂਖਾਰੇਵ ਦੇ ਵਾਸੀ ਮੁਸਾਹਿਬ ਨਜ਼ੀਰ ਨੂੰ ਗ੍ਰਿਫਤਾਰ ਕੀਤਾ । ਉਸ ਦੇ ਕਬਜ਼ੇ `ਚੋਂ ਇਕ ਗ੍ਰੇਨੇਡ ਬਰਾਮਦ ਹੋਇਆ । ਮੁਲਜ਼ਮ ਪਾਬੰਦੀਸ਼ੁਦਾ ਸੰਗਠਨ ਜਮਾਤ-ਏ-ਇਸਲਾਮੀ ਨਾਲ ਜੁੜਿਆ ਹੋਇਆ ਹੈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕੀਤਾ ਹੈ ।
Read more : ਸੁਰੱਖਿਆ ਫੋਰਸਾਂ ਨਾਲ ਮੁਕਾਬਲੇ `ਚ ਮਾਰੇ ਗਏ 12 ਨਕਸਲੀ ਤੇ 3 ਜਵਾਨ ਹੋਏ ਸ਼ਹੀਦ









