ਥਾਈਲੈਂਡ ਦੀ ਅਦਾਲਤ `ਚ ਲੂਥਰਾ ਭਰਾਵਾਂ ਦੇ ਮਾਮਲੇ `ਤੇ ਸੁਣਵਾਈ ਦੀ ਸੰਭਾਵਨਾ

0
34
Luthra brothers

ਬੈਂਕਾਕ, 16 ਦਸੰਬਰ 2025 : ਗੋਆ (Goa) ਦੇ ਜਿਸ ਨਾਈਟ ਕਲੱਬ (Nightclub) `ਚ 6 ਦਸੰਬਰ ਨੂੰ ਅੱਗ ਲੱਗਣ ਨਾਲ 25 ਲੋਕਾਂ ਦੀ ਮੌਤ ਹੋਈ ਸੀ, ਉਸ ਦੇ ਸਹਿ-ਮਾਲਕਾਂ ਗੌਰਵ ਲੂਥਰਾ ਅਤੇ ਸੌਰਭ ਲੂਥਰਾ (Gaurav Luthra and Saurabh Luthra) ਨਾਲ ਸਬੰਧਤ ਮਾਮਲੇ ਦੀ ਸੁਣਵਾਈ ਥਾਈਲੈਂਡ ਦੀ ਅਦਾਲਤ `ਚ ਹੋਣ ਦੀ ਸੰਭਾਵਨਾ ਹੈ । ਉੱਤਰੀ ਗੋਆ ਦੇ ਅਰਪੋਰਾ `ਚ ਸਥਿਤ `ਬਰਚ ਬਾਏ ਰੋਮੀਓ ਲੇਨ` ਨਾਈਟ ਕਲੱਬ ਦੇ ਸਹਿ-ਮਾਲਕ ਲੂਥਰਾ ਭਰਾ ਅੱਗ ਲੱਗਣ ਦੀ ਘਟਨਾ ਤੋਂ ਤੁਰੰਤ ਬਾਅਦ ਥਾਈਲੈਂਡ ਦੇ ਫੁਕੇਟ ਚਲੇ ਗਏ ਸਨ ।

ਗੌਰਵ ਲੂਥਰਾ ਅਤੇ ਸੌਰਭ ਲੂਥਰਾ ਵਿਰੁੱਧ ਕੀਤਾ ਗਿਆ ਹੈ ਇੰਟਰਪੋਲ ਦਾ ਬਲੂ  ਕਾਰਨਰ

ਉਨ੍ਹਾਂ ਵਿਰੁੱਧ ਇੰਟਰਪੋਲ ਦਾ `ਬਲੂ ਕਾਰਨਰ ਨੋਟਿਸ` (`Blue Corner Notice`) ਜਾਰੀ ਕੀਤਾ ਗਿਆ ਹੈ । ਭਾਰਤੀ ਦੂਤਘਰ ਦੇ ਦਖਲ ਤੋਂ ਬਾਅਦ ਥਾਈਲੈਂਡ ਦੇ ਅਧਿਕਾਰੀਆਂ ਨੇ 11 ਦਸੰਬਰ ਨੂੰ ਫੁਕੇਟ `ਚ ਲੂਥਰਾ ਭਰਾਵਾਂ ਨੂੰ ਹਿਰਾਸਤ `ਚ ਲੈ ਲਿਆ ਸੀ । ਭਾਰਤੀ ਮਿਸ਼ਨ ਇਸ ਮਾਮਲੇ ਸਬੰਧੀ ਥਾਈਲੈਂਡ ਸਰਕਾਰ ਨਾਲ ਲਗਾਤਾਰ ਸੰਪਰਕ `ਚ ਹੈ । ਇੱਥੇ ਭਾਰਤੀ ਦੂਤਘਰ ਦੇ ਸੂਤਰਾਂ ਅਨੁਸਾਰ ਦੋਵਾਂ ਭਰਾਵਾਂ ਨਾਲ ਜੁੜੇ ਸਾਰੇ ਦਸਤਾਵੇਜ਼ ਅਧਿਕਾਰਤ ਕਾਨੂੰਨੀ ਚੈਨਲਾਂ ਰਾਹੀਂ ਤਬਦੀਲ ਕਰ ਦਿੱਤੇ ਗਏ ਹਨ। ਭਾਰਤੀ ਦੂਤਘਰ ਦੇ ਸੂਤਰਾਂ ਨੇ ਕਿਹਾ ਕਿ ਸੁਣਵਾਈ ਦੀ ਸਮਾਂ ਹੱਦ ਬਾਰੇ ਅਜੇ ਕੋਈ ਸਪੱਸ਼ਟਤਾ ਨਹੀਂ ਹੈ ਕਿਉਂਕਿ ਕਾਰਵਾਈ ਇਸ ਗੱਲ `ਤੇ ਨਿਰਭਰ ਕਰੇਗੀ ਕਿ ਜੱਜ ਮਾਮਲੇ `ਤੇ ਕਦੋਂ ਸੁਣਵਾਈ ਕਰਦੇ ਹਨ ।

Read more : ਕਲੱਬ `ਚ ਅੱਗ ਵਾਲੇ ਮਾਮਲੇ ਵਿਚ ਅਦਾਲਤ ਨੇ ਨਹੀਂ ਦਿੱਤੀ ਅੰਤਰਿਮ ਰਾਹਤ

LEAVE A REPLY

Please enter your comment!
Please enter your name here