ਚੰਡੀਗੜ੍ਹ, 15 ਦਸੰਬਰ 2025 : ਲੋਕ ਸਭਾ ਹਲਕਾ ਖਡੂਰ ਸਾਹਿਬ (Lok Sabha constituency Khadoor Sahib) ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਦੀ ਪੈਰੋਲ ਅਰਜ਼ੀ `ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹੋਣ ਵਾਲੀ ਅਹਿਮ ਸੁਣਵਾਈ (Hearing) ਟਲ ਗਈ ਹੈ ।
ਕੀ ਕਾਰਨ ਰਿਹਾ ਅਰਜ਼ੀ ਤੇ ਸੁਣਵਾਈ ਟਲਣ ਦਾ
ਚੰਡੀਗੜ੍ਹ ਵਿਚ ਸਥਿਤ ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ (Bar Association) ਵੱਲੋਂ ਕੰਮਕਾਜ ਠੱਪ ਰੱਖਣ ਦੇ ਫੈਸਲੇ ਕਾਰਨ ਅੱਜ ਅਦਾਲਤੀ ਕਾਰਵਾਈ ਅੱਗੇ ਨਹੀਂ ਵਧ ਸਕੀ । ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਭਲਕੇ, 16 ਦਸੰਬਰ ਲਈ ਤੈਅ ਕੀਤੀ ਹੈ ।
ਕੀ ਕਾਰਨ ਸੀ ਵਕੀਲਾਂ ਵਲੋਂ ਕੰਮ ਕਾਜ ਠੱਪ ਰੱਖਣ ਦਾ
ਦੱਸਣਯੋਗ ਹੈ ਕਿ ਹਰਿਆਣਾ ਪੁਲਸ ਵੱਲੋਂ ਇੱਕ ਵਕੀਲ ਨਾਲ ਕੀਤੀ ਗਈ ਕਥਿਤ ਬਦਸਲੂਕੀ ਦੇ ਵਿਰੋਧ ਵਿੱਚ ਅੱਜ ਹਾਈਕੋਰਟ ਦੇ ਵਕੀਲਾਂ ਨੇ ਕੰਮਕਾਜ ਮੁਅੱਤਲ ਰੱਖਿਆ ਹੋਇਆ ਸੀ । ਇਸੇ ਕਾਰਨ ਅੰਮ੍ਰਿਤਪਾਲ ਸਿੰਘ ਦੇ ਕੇਸ ਸਮੇਤ ਕਈ ਹੋਰ ਅਹਿਮ ਕੇਸਾਂ (ਜਿਵੇਂ ਲਾਰੈਂਸ ਬਿਸ਼ਨੋਈ ਇੰਟਰਵਿਊ ਕੇਸ) ਦੀ ਸੁਣਵਾਈ ਨਹੀਂ ਹੋ ਸਕੀ ।
Read more : ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ `ਤੇ ਸੁਣਵਾਈ 11 ਤੇ ਪਈ









