3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਸਿੱਖਿਆ ਤੇ ਪੋਸ਼ਣ ਦੀ ਗਾਰੰਟੀ ਲਾਜ਼ਮੀ ਹੋਵੇ

0
45
sudha mukti

ਨਵੀਂ ਦਿੱਲੀ, 14 ਦਸੰਬਰ 2025 : ਰਾਜ ਸਭਾ (Rajya Sabha) `ਚ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ 3 ਤੋਂ 6 ਸਾਲ ਦੀ ਉਮਰ ਵਰਗ ਦੇ ਬੱਚਿਆਂ ਲਈ ਲਾਜ਼ਮੀ ਸਿੱਖਿਆ ਤੇ ਪੋਸ਼ਣ ਦੀ ਗਾਰੰਟੀ (Guarantee of education and nutrition) ਸਬੰਧੀ ਇਹ ਕਹਿੰਦੇ ਹੋਏ ਜ਼ੋਰ ਦਿੱਤਾ ਕਿ ਇਸ ਸਮੇਂ ਦੌਰਾਨ ਸਿਹਤ ਸੇਵਾਵਾਂ ਤੇ ਸਿੱਖਿਆ ਪ੍ਰਦਾਨ ਕਰਨਾ ਨਾ ਸਿਰਫ ਉਨ੍ਹਾਂ ਦੀ ਸ਼ਖਸੀਅਤ ਦੇ ਵਿਕਾਸ ਲਈ ਸਗੋਂ ਪੂਰੇ ਦੇਸ਼ ਲਈ ਵੀ ਜ਼ਰੂਰੀ ਹੈ ।

ਨਾਮਜ਼ਦ ਮੈਂਬਰ ਸੁਧਾ ਮੂਰਤੀ ਨੇ ਕੀਤਾ ਆਪਣਾ ਨਿੱਜੀ ਸੰਕਲਪ

ਉੱਪਰਲੇ ਹਾਊਸ ਦੀ ਨਾਮਜ਼ਦ ਮੈਂਬਰ ਸੁਧਾ ਮੂਰਤੀ (Member Sudha Murthy) ਨੇ ਇਕ ਨਿੱਜੀ ਸੰਕਲਪ ਪੇਸ਼ ਕੀਤਾ ਜਿਸ `ਚ ਕਿਹਾ ਗਿਆ ਹੈ ਕਿ ਇਕ ਪੜ੍ਹੀ-ਲਿਖੀ ਮਾਂ ਆਰਥਿਕਤਾ ਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ । ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ (Pregnant women) ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਸਹੀ ਪੋਸ਼ਣ ਪ੍ਰਦਾਨ ਕਰਨ ਨਾਲ ਬੱਚਿਆਂ ਦੇ ਸਹੀ ਸਰੀਰਕ ਅਤੇ ਮਾਨਸਿਕ : ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ।

ਬੱਚਿਆਂ ਲਹੀ ਸਹੀ ਸਰੀਰਕ ਤੇ ਮਾਨਸਿਕ ਵਿਕਾਸ ਹੋਣਾ ਵਧੇਰੇ ਜਰੂਰੀ

ਪੇਸ਼ ਮੂਰਤ ਮੂਰਤੀ ਦੇ ਮਤੇ `ਚ 3 ਤੋਂ 6 ਸਾਲ ਦੀ ਉਮਰ ਦੇ ਸਾਰੇ ਬੱਚਿਆਂ (Children aged 3 to 6 years) ਲਈ ਮੁਫ਼ਤ ਤੇ ਲਾਜ਼ਮੀ ਸ਼ੁਰੂਆਤੀ ਸਿੱਖਿਆ, ਜਿਸ ਵਿੱਚ ਪੋਸ਼ਣ, ਸਿਹਤ ਸੇਵਾਵਾਂ ਤੇ ਪ੍ਰੀ-ਪ੍ਰਾਇਮਰੀ ਸਿੱਖਿਆ ਸ਼ਾਮਲ ਹੈ, ਦੀ ਗਾਰੰਟੀ ਦੇਣ ਲਈ ਸੰਵਿਧਾਨ `ਚ ਇੱਕ ਨਵਾਂ ਆਰਟੀਕਲ ਸ਼ਾਮਲ ਕਰਨ `ਤੇ ਵਿਚਾਰ ਕਰਨ ਦੀ ਵਿਵਸਥਾ ਹੈ।ਉਨ੍ਹਾਂ ਕਿਹਾ ਕਿ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਸਹੀ ਸਰੀਰਕ ਤੇ ਮਾਨਸਿਕ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ ।

ਅਕਸਰ ਮਾਪੇ ਇਸ ਪਹਿਲੂ ਵੱਲ ਧਿਆਨ ਦੇਣ ਲਈ ਇੰਨੇ ਪੜ੍ਹੇ-ਲਿਖੇ ਅਤੇ ਜਾਣਕਾਰ ਨਹੀਂ ਹੁੰਦੇ

ਅਕਸਰ ਮਾਪੇ ਇਸ ਪਹਿਲੂ ਵੱਲ ਧਿਆਨ ਦੇਣ ਲਈ ਇੰਨੇ ਪੜ੍ਹੇ-ਲਿਖੇ ਅਤੇ ਜਾਣਕਾਰ ਨਹੀਂ ਹੁੰਦੇ । ਨਾਮਜ਼ਦ ਮੈਂਬਰ ਨੇ ਕਿਹਾ ਕਿ ਜੇ ਇਸ ਉਮਰ ਵਿੱਚ ਬੱਚਿਆਂ ਨੂੰ ਆਂਗਣਵਾੜੀਆਂ ਵਿੱਚ ਭੇਜਿਆ ਜਾਵੇ ਅਤੇ ਉਨ੍ਹਾਂ ਨੂੰ ਸਹੀ ਪੋਸ਼ਣ ਅਤੇ ਸਿੱਖਿਆ ਪ੍ਰਦਾਨ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਨ ਤੇ ਚੰਗੀ ਸਫਾਈ ਰੱਖਣ ਲਈ ਸਿਖਾਇਆ ਜਾ ਸਕਦਾ ਹੈ ।

Read More : ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

LEAVE A REPLY

Please enter your comment!
Please enter your name here