ਮੋਹਾਲੀ, 14 ਦਸੰਬਰ 2025 : ਮਨੀ ਲਾਂਡਰਿੰਗ (Money laundering) ਮਾਮਲੇ `ਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਗੁਰਦੇਵ ਸਿੰਘ ਦੀ ਵਧੀਕ ਜ਼ਿਲਾ ਸੈਸ਼ਨ ਜੱਜ ਦੀ ਅਦਾਲਤ `ਚ ਸੁਣਵਾਈ ਹੋਈ । ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਵਕੀਲ ਐੱਚ. ਐੱਸ. ਧਨੋਆ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਜਮ੍ਹਾ ਕਰਵਾਉਂਦਿਆਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਇਸ ਕੇਸ `ਚ ਹੇਠਲੀ ਅਦਾਲਤ ਦੇ ਆਖ਼ਰੀ ਫ਼ੈਸਲੇ `ਤੇ ਰੋਕ ਲਗਾ ਦਿੱਤੀ ਗਈ ਹੈ ਜਦ ਕਿ ਅਦਾਲਤ `ਚ ਉਕਤ ਕੇਸ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ । ਅਦਾਲਤ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਨੂੰ ਉਕਤ ਕੇਸ ਨਾਲ ਨੱਥੀ ਕਰਦਿਆਂ ਇਸ ਕੇਸ ਦੀ ਅਗਲੀ ਸੁਣਵਾਈ ਲਈ 27 ਫਰਵਰੀ 2026 ਦੀ ਤਰੀਕ ਨਿਸ਼ਚਿਤ ਕੀਤੀ ਹੈ ।
ਈ. ਡੀ. ਨੇ ਕੀ ਲਗਾਇਆ ਦੋੋਸ਼
ਜਾਣਕਾਰੀ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ.ਡੀ.) ਵੱਲੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ (MLA Sukhpal Singh Khaira) ਖ਼ਿਲਾਫ਼ ਦਾਇਰ ਕੀਤੀ ਗਈ ਚਾਰਜਸ਼ੀਟ `ਚ ਈ. ਡੀ. ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਅਮਰੀਕਾ ਗਏ ਸੀ ਤਾਂ ਉਥੋਂ 1 ਲੱਖ ਕੈਨੇਡੀਅਨ ਡਾਲਰ ` ਰਾਸ਼ੀ ਮਿਲੀ ਸੀ ਅਤੇ ਡਰੱਗ ਕੇਸ (Drug case) `ਚ ਸ਼ਾਮਲ ਇਕ ਮੁਲਜ਼ਮ ਨਾਲ ਉਨ੍ਹਾਂ ਦੀ ਇਕ ਫੋਟੋ ਵੀ ਵਾਇਰਲ ਹੋਈ ਸੀ । ਈ. ਡੀ. ਵੱਲੋਂ 2017 ਦੇ ਇਕ ਡਰੱਗ, ਹਵਾਲਾ ਰਾਸ਼ੀ ਦੇ ਮਾਮਲੇ ਚਸੁਖਪਾਲਸਿੰਘ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । 11 ਨਵੰਬਰ 2021 ਨੂੰ ਜਦੋਂ ਖਹਿਰਾ ਨੂੰ ਈ.ਡੀ. ਦੀ ਟੀਮ ਵੱਲੋਂ ਸੈਕਟਰ-18 ਚੰਡੀਗੜ੍ਹ ਵਿਚਲੇ ਦਫ਼ਤਰ ਪੁੱਛਗਿੱਛ ਲਈ ਬੁਲਾਇਆ ਤਾਂ ਉਨ੍ਹਾਂ ਨੂੰ ਪੁੱਛਗਿੱਛ ਉਪਰੰਤ ਗ੍ਰਿਫ਼ਤਾਰ ਕਰ ਲਿਆ ਸੀ ।
ਜਲਾਲਾਬਾਦ ਪੁਲਸ ਨੇ ਕੀ ਕੁੱਝ ਕੀਤਾ ਸੀ ਬਰਾਮਦ
ਇਸ ਦੌਰਾਨ ਜਲਾਲਾਬਾਦ ਪੁਲਸ ਨੇ ਹੈਰੋਇਨ, ਸੋਨੇ ਦੇ ਬਿਸਕੁਟ, 2 ਪਿਸਤੌਲਾਂ, 26 ਕਾਰਤੂਸ ਅਤੇ ਜਾਅਲੀ ਪਾਸਪੋਰਟ ਬਰਾਮਦ ਕੀਤੇ ਸਨ ਅਤੇ ਗੁਰਦੇਵ ਸਿੰਘ ਨਾਂ ਦੇ ਮੁਲਜ਼ਮ ਸਮੇਤ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦ ਕਿ ਗੁਰਦੇਵ ਸਿੰਘ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਖਹਿਰਾ ਦਾ ਨਜ਼ਦੀਕੀ ਹੈ ਤੇ ਪਹਿਰਾ ਵੱਲੋਂ ਗੁਰਦੇਵ ਸਿੰਘ ਕੋਲੋਂ ਕਰੋੜਾਂ ਰੁਪਏ ਹਾਸਲ ਕੀਤੇ ਗਏ। ਸਨ। ਓਧਰ ਖਹਿਰਾ ਨੇ ਗੁਰਦੇਵ ਸਿੰਘ ਨਾਲ ਕਿਸੇ ਵੀ ਗੈਰ-ਕਾਨੂੰਨੀ ਧੰਦੇ `ਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰਦਿਆਂ ਇਸ ਨੂੰ ਰਾਜਨੀਤਿਕ ਰੰਗ ਦੇਣ ਦੀ ਗੱਲ ਕਹੀ ਗਈ ਸੀ । ਉਨ੍ਹਾਂ ਨੇ ਉਸ ਨੂੰ ਇਸ ਮਾਮਲੇ `ਚ ਝੂਠਾ ਫਸਾਉਣ ਦੇ ਦੋਸ਼ ਲਾਏ ਸਨ ।
Read More : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਸਿਆ ਰਾਬਰਟ ਵਾਡਰਾ ਤੇ ਸਿ਼ਕੰਜਾ









