ਕੇਰਲ ਦੀ ਅਦਾਲਤ ਨੇ ਸੁਣਾਈ 6 ਵਿਅਕਤੀਆਂ ਨੂੰ 20 ਸਾਲ ਦੀ ਕੈਦ ਦੀ ਸਜ਼ਾ

0
41
child's murder
ਕੋਚੀ, 13 ਦਸੰਬਰ 2025 : ਕੇਰਲ ਦੀ ਇਕ ਅਦਾਲਤ (Kerala Court) ਨੇ 2017 `ਚ ਇਕ ਅਦਾਕਾਰਾ ਦੇ ਸੈਕਸ ਸ਼ੋਸ਼ਣ (Actress’ sexual harassment) `ਦੇ ਮਾਮਲੇ `ਚ ਦੋਸ਼ੀ ਪਾਏ ਗਏ 6 ਵਿਅਕਤੀਆਂ (6 people) ਨੂੰ 20-20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ ।

ਅਦਾਲਤ ਨੇ ਹੋਰ ਅਪਰਾਧਾਂ ਲਈ ਵੀ ਦਿੱਤਾ ਕੈਦ ਦਾ ਹੁਕਮ

ਏਰਨਾਕੁਲਮ ਦੀ ਜਿ਼ਲਾ ਤੇ ਪ੍ਰਿੰਸੀਪਲ ਸੈਸ਼ਨ ਅਦਾਲਤ (District and Principal Sessions Court) ਦੇ ਜੱਜ ਹਨੀ ਐਮ. ਵਰਗੀਸ ਨੇ ਸੁਨੀਲ ਐੱਨ. ਐੱਸ. ਉਰਫ਼ ਪਲਸਰ ਸੁਨੀ, ਮਾਰਟਿਨ ਐਂਟਨੀ, ਮਣੀਕੰਦਨ ਬੀ., ਵਿਜੇਸ਼ ਵੀ.ਪੀ., ਸਲੀਮ ਐੱਚ. ਤੇ ਪ੍ਰਦੀਪ ਨੂੰ ਸਜ਼ਾ ਸੁਣਾਈ । ਅਦਾਲਤ ਨੇ ਹੋਰ ਅਪਰਾਧਾਂ ਲਈ ਵੀ `ਕੈਦ ਦਾ ਹੁਕਮ ਦਿੱਤਾ । ਸਾਰੀਆਂ ਸਜ਼ਾਵਾਂ ਇਕੋ ਸਮੇਂ ਚੱਲਣਗੀਆਂ ।  ਅਦਾਲਤ ਨੇ ਪੀੜਤਾ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਤੇ ਸੈਕਸ ਸ਼ੋਸ਼ਣ ਦੀ ਵੀਡੀਓ ਵਾਲੀ ਪੈੱਨ ਡਰਾਈਵ ਦੇ ਜਾਂਚ ਅਧਿਕਾਰੀ ਦੀ ਹਿਰਾਸਤ ਦਾ ਵੀ ਹੁਕਮ ਦਿੱਤਾ । 8 ਦਸੰਬਰ ਨੂੰ ਅਦਾਲਤ ਨੇ ਅਦਾਕਾਰ ਦਿਲੀਪ ਸਮੇਤ 4 ਮੁਲਜ਼ਮਾਂ ਨੂੰ ਇਸ ਮਾਮਲੇ `ਚ ਬਰੀ ਕਰ ਦਿੱਤਾ ਸੀ । Read more : ਅਦਾਲਤ ਵਿਚ ਪੇਸ਼ੀ ਭੁਗਤਣ ਆਏ ਨੌਜਵਾਨ ਨੂੰ ਮਾਰੀਆਂ ਗੋਲੀਆਂ

LEAVE A REPLY

Please enter your comment!
Please enter your name here