ਲਖਨਊ `ਚ ਔਰਤ ਨੇ ਫੇਸਬੁੱਕ `ਤੇ `ਲਾਈਵ` ਹੋ ਕੇ ਲਿਆ ਫਾਹਾ

0
31
Live on Facebook

ਲਖਨਊ, 13 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Lucknow) ਦੇ ਵਿਭੂਤੀ ਥਾਣਾ ਖੇਤਰ ਵਿਚ ਇਕ 24 ਸਾਲਾ ਔਰਤ (Woman) ਨੇ ਫੇਸਬੁੱਕ `ਤੇ `ਲਾਈਵ` ਹੋਣ ਤੋਂ ਬਾਅਦ ਕਥਿਤ ਤੌਰ `ਤੇ ਫਾਹਾ ਲੈ ਕੇ ਖੁਦਕੁਸ਼ੀ (Suicide by hanging) ਕਰ ਲਈ ।

ਵਿਭੂਤੀ ਪੁਲਸ ਸਟੇਸ਼ਨ ਇੰਚਾਰਜ ਅਮਰ ਸਿੰਘ ਨੇ ਕੀ ਦੱਸਿਆ

ਵਿਭੂਤੀ ਪੁਲਸ ਸਟੇਸ਼ਨ ਇੰਚਾਰਜ ਅਮਰ ਸਿੰਘ ਨੇ ਦੱਸਿਆ ਕਿ ਔਰਤ ਮੂਲ ਰੂਪ ਵਿਚ ਅੰਬੇਡਕਰ ਨਗਰ ਜਿ਼ਲੇ ਦੀ ਰਹਿਣ ਵਾਲੀ ਸੀ ਅਤੇ ਲਖਨਊ ਵਿਚ ਕਿਰਾਏ ਦੇ ਕਮਰੇ ਵਿਚ ਰਹਿੰਦੀ ਸੀ । ਔਰਤ ਨੇ ਅੰਬੇਡਕਰ ਨਗਰ ਜਿ਼ਲੇ ਦੇ ਇਕ ਸਥਾਨਕ ਪੱਤਰਕਾਰ ਅਤੇ ਫੌਜ ਵਿਚ ਕੰਮ ਕਰਨ ਵਾਲੇ ਇਕ ਵਿਅਕਤੀ ਵਿਰੁੱਧ ਵੀ ਮਾਮਲਾ ਦਰਜ ਕਰਵਾਇਆ ਸੀ । ਫੌਜ ਦੇ ਵਿਅਕਤੀ `ਤੇ ਦੋਸ਼ ਸੀ ਕਿ ਉਸਨੇ ਵਿਆਹ ਦਾ ਝਾਂਸਾ ਦੇ ਕੇ ਲੱਗਭਗ 5 ਤੋਂ 7 ਮਹੀਨਿਆਂ ਤੱਕ ਉਸਨੂੰ ਧੋਖਾ ਦਿੱਤਾ ।

ਪੁਲਸ ਮੁਤਾਬਕ ਔਰ ਵੀਰਵਾਰ ਸਵੇਰੇ ਲਗਭਗ ਸਾਢੇ 5 ਵਜੇ ਫੇਸਬੁੱਕ `ਤੇ `ਲਾਈਵ` ਆਈ

ਪੁਲਸ ਮੁਤਾਬਕ ਵੀਰਵਾਰ ਸਵੇਰੇ ਲੱਗਭਗ ਸਾਢੇ 5 ਵਜੇ ਉਕਤ ਔਰਤ ਫੇਸਬੁੱਕ `ਤੇ ਲਾਈਵ (Live on Facebook) ਆਈ । ਇਸਦੀ ਸੂਚਨਾ ਮੇਟਾ ਨੇ ਪੁਲਸ ਕੰਟਰੋਲ ਰੂਮ ਨੂੰ ਦਿੱਤੀ । ਥਾਣਾ ਇੰਚਾਰਜ ਨੇ ਦੱਸਿਆ ਕਿ ਕਮਰਾ ਅੰਦਰੋਂ ਬੰਦ ਸੀ, ਇਸ ਲਈ ਦਰਵਾਜ਼ਾ ਤੋੜਨ ਵਿਚ ਸਮਾਂ ਲੱਗਿਆ ।

ਔਰਤ ਨੂੰ ਲਿਜਾਇਆ ਗਿਆ ਤੁਰੰਤ ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ

ਔਰਤ ਨੂੰ ਤੁਰੰਤ ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਨੇ ਦੱਸਿਆ ਕਿ ਲਾਈਵ ਵੀਡੀਓ ਵਿਚ ਨੌਜਵਾਨ ਔਰਤ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ `ਨਾਟਕ` ਨਹੀਂ ਕਰ ਰਹੀ ਸਗੋਂ ਅਸਲ ਵਿਚ ਖੁਦਕੁਸ਼ੀ ਕਰ ਰਹੀ ਹੈ । ਹਾਲਾਂਕਿ ਉਸਨੇ ਕਿਸੇ ਦਾ ਨਾਂ ਨਹੀਂ ਲਿਆ ।

Read More : ਆਈ. ਏ. ਐਸ. ਮਹਿਲਾ ਅਧਿਕਾਰੀ ਦੀ ਪੀ. ਏ. ਦੇ ਘਰਵਾਲੇ ਨੇ ਕੀਤੀ ਖੁਦਕੁਸ਼ੀ

LEAVE A REPLY

Please enter your comment!
Please enter your name here