ਨਵੀਂ ਦਿੱਲੀ, 12 ਦਸੰਬਰ 2025 : ਭਾਰਤ ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.) ਨੇ ਵੀਰਵਾਰ ਨੂੰ ਓਡਿਸ਼ਾ ਦੇ ਰਾਊਰਕੇਲਾ ਜ਼ਿਲੇ `ਚ ਇਕ ਪੱਥਰ ਦੀ ਖਾਨ ਲਈ ਲਿਜਾਈ ਜਾ ਰਹੀ ਲੱਗਭਗ 4 ਹਜ਼ਾਰ ਕਿੱਲੋਗ੍ਰਾਮ ਧਮਾਕਾਖੇਜ਼ ਸਮੱਗਰੀ (4 thousand kilograms of explosives) ਦੀ ਲੁੱਟ ਦੇ ਮਾਮਲੇ `ਚ 11 ਅੱਤਵਾਦੀਆਂ ਖਿਲਾਫ ਦੋਸ਼-ਪੱਤਰ ਦਾਖ਼ਲ (Chargesheet filed against 11 terrorists) ਕੀਤਾ ।
ਐਨ. ਆਈ. ਏ. ਅਧਿਕਾਰੀਆਂ ਨੇ ਕੀ ਦੱਸਿਆ
ਐੱਨ. ਆਈ. ਏ. ਅਧਿਕਾਰੀ (N. I. A. Officer) ਨੇ ਦੱਸਿਆ ਜਾਂਚ ਦੌਰਾਨ ਐੱਨ. ਆਈ. ਏ. ਨੇ ਪਾਇਆ ਕਿ ਇਹ ਮੁਲਜ਼ਮ ਧਮਾਕਾਖੇਜ਼ ਸਮੱਗਰੀ ਦੇ ਲੱਗਭਗ 200 ਪੈਕੇਟ (ਜਿਨ੍ਹਾਂ `ਚੋਂ ਹਰ ਇਕ `ਚ 20 ਕਿੱਲੋਗ੍ਰਾਮ ਧਮਾਕਾਖੇਜ਼ ਸਮੱਗਰੀ ਸੀ) ਦੀ ਲੁੱਟ ਦੀ ਅਪਰਾਧਿਕ ਸਾਜਿ਼ਸ਼, ਯੋਜਨਾ ਅਤੇ ਉਸ ਨੂੰ ਅੰਜਾਮ ਦੇਣ `ਚ ਸਰਗਰਮ ਰੂਪ `ਚ ਸ਼ਾਮਲ ਸਨ ।ਉਨ੍ਹਾਂ ਦੱਸਿਆ ਕਿ 27 ਮਈ ਨੂੰ ਇਹ ਧਮਾਕਾਖੇਜ਼ ਸਮੱਗਰੀ ਝਾਰਖੰਡ ਦੇ ਸਾਰੰਡਾ ਜੰਗਲ `ਚ ਮਾਓਵਾਦੀਆਂ ਦੇ ਗੜ੍ਹਾਂ `ਚ ਲਿਜਾਈ ਜਾ ਰਹੀ ਸੀ । ਇਸ ਦੌਰਾਨ ਸਥਾਨਕ ਪੁਲਸ ਦੇ ਵਾਹਨ ਨੂੰ ਰੋਕਿਆ । ਵਾਹਨ ਦੇ ਡਰਾਈਵਰ ਨੂੰ 10-15 ਹਥਿਆਰਬੰਦ ਮਾਓਵਾਦੀਆਂ (Armed Maoists) ਨੇ ਜਬਰਨ ਅਗਵਾ ਕਰ ਲਿਆ ਅਤੇ ਨੇੜੇ ਦੇ ਜੰਗਲ `ਚ ਅੱਤਵਾਦੀ ਸੰਗਠਨ ਦੇ ਇਕ ਗੜ੍ਹ `ਚ ਲੈ ਕੇ ਚਲੇ ਗਏ ।
Read More : ਡਾ. ਉਮਰ ਦੇ ਸਹਿਯੋਗੀ ਸ਼ੋਏਬ ਦੀ ਐੱਨ. ਆਈ. ਏ. ਹਿਰਾਸਤ ਵਧੀ









