ਮੁੰਬਈ, 12 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਪਾਬੰਦੀਸ਼ੁਦਾ ਗਲੋਬਲ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (Islamic State) (ਆਈ. ਐੱਸ. ਆਈ. ਐੱਸ.) ਦੇ ਇਕ `ਘੋਰ ਕੱਟੜਪੰਥੀ` ਮਾਡਿਊਲ ਦੇ ਖਿਲਾਫ ਟੈਰਰ ਫੰਡਿੰਗ ਨਾਲ ਜੁੜੇ ਮਨੀ ਲਾਂਡਰਿੰਗ (Money laundering) ਮਾਮਲੇ ਦੀ ਜਾਂਚ ਤਹਿਤ ਕਈ ਸੂਬਿਆਂ `ਚ ਛਾਪੇ (Raids) ਮਾਰੇ ।
ਛਾਪੇਮਾਰੀ ਦੌਰਾਨ ਲਗਭਗ 40 ਥਾਵਾਂ ਤੇ ਲਈ ਗਈ ਤਲਾਸ਼ੀ
ਅਧਿਕਾਰੀਆਂ ਨੇ ਦੱਸਿਆ ਕਿ ਸਵੇਰ ਤੋਂ ਸ਼ੁਰੂ ਹੋਈ ਛਾਪੇਮਾਰੀ `ਚ ਮਹਾਰਾਸ਼ਟਰ `ਚ ਠਾਣੇ ਜਿ਼ਲੇ ਦੇ ਪਡਘਾ-ਬੋਰੀਵਲੀ ਖੇਤਰ ਦੇ ਪਿੰਡਾਂ, ਰਤਨਾਗਿਰੀ ਜਿ਼ਲੇ, ਦਿੱਲੀ, ਕੋਲਕਾਤਾ ਅਤੇ ਉੱਤਰ ਪ੍ਰਦੇਸ਼ ਦੇ ਕੁਝ ਸ਼ਹਿਰਾਂ `ਚ ਲੱਗਭਗ 40 ਥਾਵਾਂ `ਤੇ ਤਲਾਸ਼ੀ (Searches at 40 locations) ਲਈ ਗਈ । ਅੱਤਵਾਦੀ ਸਮੂਹ ਆਈ. ਐੱਸ. ਆਈ. ਐੱਸ. ਦਾ ਇਹ ਅੱਡਾ ਠਾਣੇ ਦੇ ਪਾਡਘਾ ਪਿੰਡ `ਚ ਸੀ । ਉਨ੍ਹਾਂ ਕਿਹਾ ਕਿ ਮਹਾਰਾਸ਼ਟਰ `ਚ ਤਲਾਸ਼ੀ ਦੌਰਾਨ ਈ. ਡੀ. ਦੀਆਂ ਟੀਮਾਂ ਨੂੰ ਸੂਬੇ ਦੇ ਅੱਤਵਾਦ ਵਰੋਧੀ ਦਸਤੇ (ਏ. ਟੀ. ਐੱਸ.) ਵੱਲੋਂ ਸੁਰੱਖਿਆ ਦਿੱਤੀ ਗਈ, ਜਦੋਂ ਕਿ ਹੋਰ ਸੂਬਿਆਂ `ਚ ਕੇਂਦਰੀ ਸੁਰੱਖਿਆ ਬਲਾਂ ਨੇ ਸੁਰੱਖਿਆ ਮੁਹੱਈਆ ਕੀਤੀ ।
Read More : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਸਿਆ ਰਾਬਰਟ ਵਾਡਰਾ ਤੇ ਸਿ਼ਕੰਜਾ









