ਪਟਿਆਲਾ, 12 ਦਸੰਬਰ 2025 : ਪੰਜਾਬ ਰਾਜ ਚੋਣ ਕਮਿਸ਼ਨ (Punjab State Election Commission) ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪਟਿਆਲਾ ਅੰਦਰ ਜ਼ਿਲ੍ਹਾ ਪ੍ਰੀਸ਼ਦ (District Council) ਦੇ 23 ਤੇ 10 ਬਲਾਕ ਸੰਮਤੀਆਂ ਦੇ 184 ਜੋਨਾਂ ਦੀਆਂ ਚੋਣਾਂ 14 ਦਸੰਬਰ ਨੂੰ ਕਰਵਾਈਆਂ ਜਾਣਗੀਆਂ । ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਮਤਦਾਤਾ ਆਪਣੇ ਵੋਟਰ ਪਛਾਣ ਪੱਤਰ (Voter ID card) ਤੋਂ ਬਗੈਰ ਕੁਝ ਹੋਰ ਦਸਤਾਵੇਜਾਂ ਨਾਲ ਵੀ ਆਪਣੀ ਵੋਟ ਦਾ ਭੁਗਤਾਨ ਕਰ ਸਕਣਗੇ । ਇਨ੍ਹਾਂ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੇ ਵੋਟਰ ਫੋਟ ਪਛਾਣ ਪੱਤਰ ਤੋਂ ਇਲਾਵਾ ਬਦਲਵੇਂ ਦਸਤਾਵੇਜਾਂ ਦੀ ਸੂਚੀ ਵੀ ਜਾਰੀ ਕੀਤੀ ਹੈ, ਜਿਸ ਦੇ ਨਾਲ ਵੋਟਰ ਆਈ. ਡੀ. ਕਾਰਡ ਤੋਂ ਬਗੈਰ ਵੀ ਵੋਟਰ ਆਪਣੀ ਵੋਟ ਪਾ ਸਕਣਗੇ ।
ਕਿਹੜੇ-ਕਿਹੜੇ ਦਸਤਾਵੇਜਾਂ ਨਾਲ ਪਾਈ ਜਾ ਸਕੇਗੀ ਵੋਟ
ਵੋਟ ਪਛਾਣ ਪੱਤਰ ਤੋਂ ਇਲਾਵਾ ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ ਸਮੇਤ ਡੇਢ ਦਰਜਨ ਪਛਾਣ ਦਸਤਾਵੇਜ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਵੇਂ ਕਿ ਆਪਣੀ ਵੋਟ ਪਾਉਣ ਲਈ ਐਪਿਕ ਕਾਰਡ ਲਾਜਮੀ ਹੈ ਪ੍ਰੰਤੂ ਕਈ ਵਾਰ ਕਿਸੇ ਵੋਟਰ ਕੋਲ ਵੋਟ ਪਾਉਣ ਸਮੇਂ ਆਪਣਾ ਵੋਟਰ ਆਈ. ਡੀ. ਕਾਰਡ ਕਿਸੇ ਕਾਰਨ ਕਰਕੇ ਉਪਲਬੱਧ ਨਹੀਂ ਹੁੰਦਾ, ਇਸ ਕਾਰਨ ਵੀ ਉਸ ਵੋਟਰ ਨੂੰ ਵੋਟ ਪਾਉਣ ਤੋਂ ਮਨ੍ਹਾਂ ਨਹੀਂ ਕੀਤਾ ਜਾ ਸਕਦਾ, ਬਸ਼ਰਤੇ ਕਿ ਉਸ ਕੋਲ ਕੋਈ ਦੂਜਾ ਅਧਿਕਾਰਤ ਪਛਾਣ ਪੱਤਰ ਮੌਜੂਦ ਹੋਵੇ । ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਨੇ ਇਸ ਸਬੰਧੀ ਇਕ ਸੂਚੀ ਵੀ ਜਾਰੀ ਕੀਤੀ ਹੈ, ਇਨ੍ਹਾਂ ਵਿੱਚੋਂ ਕੋਈ ਇੱਕ ਪਛਾਣ ਪੱਤਰ ਹੋਵੇ ਤਾਂ ਵੋਟਰ ਦੀ ਵੋਟ ਪਵਾਈ ਜਾ ਸਕੇਗੀ ।
ਵੋਟ ਕੋਲ ਇਕ ਵਿਚੋਂ ਕੋਈ ਇਕ ਵੀ ਹੋਵੇ ਤਾਂ ਕੀ ਕੀ ਹੋਣਾ ਚਾਹੀਦਾ ਹੈ
ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਦੱਸਿਆ ਕਿ ਵੋਟਰ ਕੋਲ ਉਸਦਾ ਅਧਾਰ ਕਾਰਡ, ਮਗਨਰੇਗਾ ਜਾਬ ਕਾਰਡ, ਬੈਂਕ ਜਾਂ ਡਾਕਘਰ ਵੱਲੋਂ ਜਾਰੀ ਪਾਸਬੁੱਕ, ਕਿਰਤ ਵਿਭਾਗ ਵੱਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਡਰਾਇਵਿੰਗ ਲਾਇਸੈਂਸ, ਪੈਨ ਕਾਰਡ, ਆਰ. ਜੀ. ਆਈ. ਵੱਲੋਂ ਐਨ. ਪੀ. ਆਰ. ਤਹਿਤ ਜਾਰੀ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਰਾਸ਼ਨ ਕਾਰਡ ਜਾਂ ਨੀਲਾ ਕਾਰਡ, ਫੋਟੋ ਵਾਲਾ ਪੈਨਸ਼ਨ ਦਸਤਾਵੇਜ, ਕੇਂਦਰ ਜਾਂ ਰਾਜ ਸਰਕਾਰ, ਪੀ. ਐਸ. ਯੂ. ਜਾਂ ਪਬਲਿਕ ਲਿਮਟਿਡ ਕੰਪਨੀ ਵੱਲੋਂ ਜਾਰੀ ਮੁਲਾਜਮ ਦਾ ਪਛਾਣ ਪੱਤਰ, ਦਿਵਿਆਂਗਜਨਾਂ ਲਈ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਵੱਲੋਂ ਜਾਰੀ ਯੂਨੀਕ ਆਈਡੀ ਕਾਰਡ ਅਤੇ ਕਿਸੇ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾ ਵੱਲੋਂ ਵਿਦਿਆਰਥੀ ਨੂੰ ਜਾਰੀ ਕੀਤਾ ਪਛਾਣ ਪੱਤਰ ਆਦਿ ਲਾਜਮੀ ਹੋਣਾ ਚਾਹੀਦਾ ਹੈ ।
14 ਨੂੰ ਵੋਟਾਂ ਬਿਨਾਂ ਕਿਸੇ ਡਰ ਭੈ ਦੇ ਪਾਈ ਜਾਣ : ਜਿ਼ਲਾ ਚੋਣ ਅਫ਼ਸਰ
ਜ਼ਿਲ੍ਹਾ ਚੋਣ ਅਫ਼ਸਰ (District Election Officer) ਨੇ ਦੱਸਿਆ ਕਿ ਇਨ੍ਹਾਂ ਉਪਰੋਕਤ ਸਾਰੇ ਪਛਾਣ ਪੱਤਰਾਂ ਵਿੱਚੋਂ ਕੋਈ ਇੱਕ ਪਛਾਣ ਪੱਤਰ ਭਾਵੇਂ ਕਿਸੇ ਪਰਿਵਾਰ ਦੇ ਮੁਖੀ ਕੋਲ ਹੋਵੇ ਤਾਂ ਉਸ ਦੇ ਪਰਿਵਾਰ ਦੀ ਪਛਾਣ ਕਰਨ ਲਈ ਇਹ ਦਸਤਾਵੇਜ ਮੰਨੇ ਜਾਣਗੇ । ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਵੋਟਾਂ ਲਈ ਉਹ ਬਿਨ੍ਹਾਂ ਕਿਸੇ ਡਰ-ਭੈਅ ਜਾਂ ਝਿਜਕ ਦੇ ਆਪਣੀਆਂ ਵੋਟਾਂ ਪਾਉਣ ਲਈ ਪੋਲਿੰਗ ਸਟੇਸ਼ਨਾਂ ਵਿਖੇ ਜਾਣ ਅਤੇ ਉਨ੍ਹਾਂ ਦੀ ਵੋਟ ਪੁਆਈ ਜਾਵੇਗੀ ।
Read More : ਰਾਜ ਚੋਣ ਕਮਿਸ਼ਨ ਵੱਲੋਂ ਡਵੀਜ਼ਨਲ ਕਮਿਸ਼ਨਰ ਚੋਣ ਆਬਜ਼ਰਵਰ ਨਿਯੁਕਤ









