ਪਟਿਆਲਾ, 12 ਦਸੰਬਰ 2025 : ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਸਿਖਲਾਈ (Rani Lakshmi Bai Self Defense Training) ਤਹਿਤ ਬਲਾਕ ਪਟਿਆਲਾ-2 ਅਤੇ ਪਟਿਆਲਾ-3 ਦਾ ਬਲਾਕ ਪੱਧਰੀ ਕਰਾਟੇ ਟੂਰਨਾਮੈਂਟ (Block level karate tournament) ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸੰਜੀਵ ਸ਼ਰਮਾ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੀਨਾ ਨਾਰੰਗ (ਬੀ. ਐੱਨ. ਓ. ਪਟਿਆਲਾ-2) ਅਤੇ ਲਲਿਤ ਸਿੰਗਲਾ (ਬੀ. ਐੱਨ. ਓ. ਪਟਿਆਲਾ-3) ਦੀ ਅਗਵਾਈ ਵਿੱਚ ਹਿੰਦੂ ਪਬਲਿਕ ਸਕੂਲ ਪਟਿਆਲਾ ਵਿਖੇ ਕਰਵਾਇਆ ਗਿਆ ।
ਟੂਰਨਾਮੈਂਟ ਵਿਚ ਵੱਖ-ਵੱਖ ਸਕੂਲਾਂ ਦੀਆਂ ਖਿਡਾਰਨਾਂ ਨੇ ਲਿਆ ਵੱਡੀ ਗਿਣਤੀ ਵਿਚ ਹਿੱਸਾ
ਇਸ ਟੂਰਨਾਮੈਂਟ ਵਿੱਚ ਬਲਾਕ ਪਟਿਆਲਾ-2 ਅਤੇ ਪਟਿਆਲਾ-3 ਦੇ ਵੱਖ-ਵੱਖ ਸਕੂਲਾਂ ਦੀਆਂ ਖਿਡਾਰਣਾਂ (Players from different schools) ਨੇ ਵੱਡੀ ਗਿਣਤੀ ਵਿੱਚ ਭਾਗ ਲਿਆ । ਇਸ ਟੂਰਨਾਮੈਂਟ ਨੂੰ ਸਫਲਤਾਪੂਰਵਕ ਕਰਵਾਉਣ ਵਿੱਚ ਕਿਰਨਜੀਤ ਕੌਰ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਸ. ਸ. ਸ. ਸ. ਸ਼ੇਖੂਪੁਰ, ਪਟਿਆਲਾ), ਰੁਪਿੰਦਰ ਕੌਰ (ਡੀ. ਪੀ. ਈ., ਸ. ਸ. ਸ. ਸ. ਪਸਿਆਣਾ-ਪਟਿਆਲਾ), ਮਮਤਾ ਰਾਣੀ (ਪੀ. ਟੀ. ਆਈ., ਸ. ਮਿ. ਸ. ਖੇੜੀ ਗੁੱਜਰਾਂ-ਪਟਿਆਲਾ) ਅਤੇ ਯਾਦਵਿੰਦਰ ਕੌਰ (ਡੀ. ਪੀ. ਈ. ਸ. ਹ. ਸ. ਅਨਾਰਦਾਨਾ ਚੌਕ-ਪਟਿਆਲਾ) ਨੇ ਵਿਸ਼ੇਸ਼ ਭੂਮਿਕਾ ਨਿਭਾਈ । ਇਹਨਾਂ ਅਧਿਆਪਕਾਂ ਵੱਲੋਂ ਇਸ ਟੂਰਨਾਮੈਂਟ ਦੌਰਾਨ ਦਿੱਤੀਆਂ ਗਈਆਂ ਵੱਡਮੁਲੀਆਂ ਸੇਵਾਵਾਂ ਲਈ ਇਹਨਾਂ ਨੂੰ ਸ੍ਰੀਮਤੀ ਮੀਨਾ ਨਾਰੰਗ (ਬੀ. ਐੱਨ. ਓ. ਪਟਿਆਲਾ-2) ਅਤੇ ਲਲਿਤ ਸਿੰਗਲਾ (ਬੀ. ਐੱਨ. ਓ. ਪਟਿਆਲਾ-3) ਨੇ ਸਨਮਾਨ ਚਿੰਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ । ਇਸ ਮੋਕੇ ਰਜੇਸ਼ ਕੁਮਾਰ, ਸ਼ੰਕਰ ਸਿੰਘ ਨੇਗੀ, ਮੋਂਟੀ, ਮਨਜੀਤ ਕੌਰ ਅਤੇ ਹੋਰ ਕੋਚ ਮੌਜੂਦ ਸਨ ।
Read more : ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਰਾਜ ਪੱਧਰੀ ਬਾਸਕਟਬਾਲ ਟੂਰਨਾਮੈਂਟ ਹੋ ਨਿਬੜਿਆ









