ਚੰਡੀਗੜ੍ਹ, 12 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ (Amritsar) ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ (Bomb threat) ਤੋਂ ਬਾਅਦ ਸਕੂਲਾਂ ਦੀ ਛੁੱਟੀ ਕਰ ਦਿੱਤੀ ਗਈ । ਮਿਲੀ ਜਾਣਕਾਰੀ ਮੁਤਾਬਕ ਸਕੂਲਾਂ ਨੂੰ ਸ਼ੱਕੀ ਈਮੇਲ (Suspicious emails to schools) ਆਈ ਹੈ, ਜਿਸ ’ਤੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਈਮੇਲ ਤੋਂ ਬਾਅਦ ਸਕੂਲਾਂ ’ਚ ਹੜਕੰਪ ਮਚ ਗਿਆ ।
ਸ਼ਹਿਰ ਅਤੇ ਪੇਂਡੂ ਪੱਟੀ ਦੇ ਕੁੱਝ ਸਕੂਲਾਂ ਨੂੰ ਮਿਲੀ ਹੈ ਇਕ ਸ਼ੱਕੀ ਈਮੇਲ : ਪੁਲਸ ਕਮਿਸ਼ਨਰ
ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ (Police Commissioner of Amritsar) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਅਤੇ ਪੇਂਡੂ ਪੱਟੀ ਦੇ ਕੁਝ ਸਕੂਲਾਂ ਨੂੰ ਇੱਕ ਸ਼ੱਕੀ ਈਮੇਲ ਮਿਲੀ ਹੈ । ਹਰੇਕ ਸਕੂਲ ਵਿੱਚ ਇੱਕ ਗਜ਼ਟਿਡ ਅਧਿਕਾਰੀ ਤਾਇਨਾਤ ਹੈ ਅਤੇ ਟੀਮ ਵੱਲੋਂ ਜਾਂਚਾਂ ਚੱਲ ਰਹੀਆਂ ਹਨ । ਸਾਈਬਰ ਪੁਲਿਸ ਸਟੇਸ਼ਨ ਮੇਲ ਦੇ ਸਰੋਤ ਦਾ ਪਤਾ ਲਗਾ ਰਿਹਾ ਹੈ । ਪਿਛਲੇ ਸਮੇਂ ਵਿੱਚ ਕੁਝ ਵਿਦਿਆਰਥੀਆਂ ਨੂੰ ਅਜਿਹੀ ਸ਼ਰਾਰਤ ਲਈ ਜਿ਼ੰਮੇਵਾਰ ਪਾਇਆ ਗਿਆ ਸੀ । ਉਨ੍ਹਾਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਪੁਲਸ ਡਿਊਟੀ `ਤੇ ਹੈ ਅਤੇ ਪੂਰੀ ਤਰ੍ਹਾਂ ਚੌਕਸ ਹੈ ।
ਧਮਕੀ ਮਿਲਣ ਤੋਂ ਬਾਅਦ ਡੀ. ਸੀ. ਦੇ ਹੁਕਮਾਂ ਤੇ ਕੀਤਾ ਗਿਆ ਸੀ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ
ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ 15 ਮਸ਼ਹੂਰ ਪ੍ਰਾਈਵੇਟ ਸਕੂਲਾਂ (15 famous private schools) ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਹੁਕਮਾਂ `ਤੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ । ਉਕਤ ਧਮਕੀ ਸਕੂਲ ਪ੍ਰਬੰਧਨ ਨੂੰ ਈਮੇਲ ਰਾਹੀਂ ਭੇਜੀ ਗਈ ਸੀ । ਇਸ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਤੁਰੰਤ ਅੰਮ੍ਰਿਤਸਰ ਪੁਲਸ ਨੂੰ ਸੂਚਿਤ ਕੀਤਾ । ਬੱਚਿਆਂ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਤੁਰੰਤ ਸਕੂਲ ਤੋਂ ਘਰ ਲੈ ਜਾਣ ਦਾ ਸੁਨੇਹਾ ਭੇਜਿਆ ਗਿਆ । ਸਾਰੀਆਂ ਸਕੂਲ ਵੈਨਾਂ ਨੂੰ ਬੁਲਾਇਆ ਗਿਆ ਅਤੇ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ । ਪੁਲਸ ਨੇ ਮੌਕੇ `ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ। ਬੰਬ ਸਕੁਐਡ (Bomb squad) ਅਤੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ `ਤੇ ਬੁਲਾਇਆ ਗਿਆ ।
Read more : ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਸਕੂਲ ਕਰਵਾਏ ਖਾਲੀ









