ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ : ਪਵਨ ਕਲਿਆਣ

0
22
Pawan Kalyan

ਅਮਰਾਵਤੀ, 12 ਦਸੰਬਰ 2025 : ਆਂਧਰਾ ਪ੍ਰਦੇਸ਼ (Andhra Pradesh) ਦੇ ਉਪ ਮੁੱਖ ਮੰਤਰੀ ਪਵਨ ਕਲਿਆਣ (Pawan Kalyan) ਨੇ ਦੋਸ਼ ਲਗਾਇਆ ਕਿ ਹਰ ਕੋਈ ਹਿੰਦੂਆਂ ਨੂੰ ਨਿਸ਼ਾਨਾ (Targeting Hindus) ਬਣਾ ਰਿਹਾ ਹੈ ਅਤੇ ਹਰ ਮੌਕੇ `ਤੇ ਉਨ੍ਹਾਂ ਦੀਆਂ ਰਵਾਇਤਾਂ `ਤੇ ਸਵਾਲ ਉਠਾ ਰਿਹਾ ਹੈ ।

ਹਿੰਦੂ ਰੀਤੀ-ਰਿਵਾਜਾਂ ਨੂੰ ਨਿਸ਼ਾਨਾ ਬਣਾਉਣ ਦਾ ਵਿਰੋਧ ਕਰਨਾ ਹਰ ਹਿੰਦੂ ਦਾ ਫਰਜ਼ ਹੈ

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਿੰਦੂ ਰੀਤੀ-ਰਿਵਾਜਾਂ (Hindu customs and traditions) ਨੂੰ ਨਿਸ਼ਾਨਾ ਬਣਾਉਣ ਦਾ ਵਿਰੋਧ ਕਰਨਾ ਹਰ ਹਿੰਦੂ ਦਾ ਫਰਜ਼ ਹੈ । ਉਪ-ਮੁੱਖ ਮੰਤਰੀ (Deputy Chief Minister) ਨੇ ਗੁਆਂਢੀ ਸੂਬੇ ਤਾਮਿਲਨਾਡੂ ਦੇ ਤਿਰੂਪਾਰਨਕੁੰਦਰਮ ਪਹਾੜੀ `ਤੇ ਦੀਵਾ ਜਗਾਉਣ ਨੂੰ ਲੈ ਕੇ ਹੋਏ ਵਿਵਾਦ ਦਾ ਜਿ਼ਕਰ ਕਰਦੇ ਹੋਏ ਕਿਹਾ ਕਿ ਮਦਰਾਸ ਹਾਈ ਕੋਰਟ ਦੀ ਮਦੁਰਾਈ ਬੈਂਚ ਦੇ ਇਕ ਜੱਜ ਵੱਲੋਂ `ਹਿੰਦੂ ਭਾਈਚਾਰੇ ਦੇ ਅਧਿਕਾਰਾਂ ਦੀ ਰੱਖਿਆ` (Protection of the rights of the Hindu community) ਕਰਨ ਵਾਲਾ ਫੈਸਲਾ ਸੁਣਾਏ ਜਾਣ ਤੋਂ ਬਾਅਦ 100 ਤੋਂ ਵੱਧ ਸੰਸਦ ਮੈਂਬਰਾਂ ਨੇ ਸੰਸਦ ਵਿਚ ਜੱਜ ਨੂੰ ਅਹੁਦੇ ਤੋਂ ਹਟਾਉਣ ਲਈ ਪ੍ਰਸਤਾਵ ਲਿਆਉਣ ਲਈ ਨੋਟਿਸ ਦਿੱਤਾ ਹੈ ।

ਇਸਲਾਮ ਅਤੇ ਈਸਾਈ ਧਰਮ ਦੇ ਹਿੱਤਾਂ ਦੀ ਰੱਖਿਆ ਲਈ ਬਣਾਏ ਗਏ ਨਿਯਮ ਹਿੰਦੂ ਧਰਮ `ਤੇ ਵੀ ਹੋਣਗੇ ਲਾਗੂ

ਉਨ੍ਹਾਂ ਹਾਲਾਂਕਿ ਕਿਹਾ ਕਿ ਜਦੋਂ ਸੁਪਰੀਮ ਕੋਰਟ ਨੇ ਸਬਰੀਮਾਲਾ ਮੰਦਰ ਮਾਮਲੇ `ਤੇ ਫੈਸਲਾ ਸੁਣਾਇਆ ਤਾਂ ਹਿੰਦੂਆਂ ਨੇ ਕਾਨੂੰਨੀ ਲੜਾਈ ਲੜੀ ਪਰ ਜੱਜਾਂ ਨੂੰ ਅਹੁਦੇ ਤੋਂ ਹਟਾਉਣ ਦੀ ਅਪੀਲ ਨਹੀਂ ਕੀਤੀ । ਕਲਿਆਣ ਨੇ ਕਿਹਾ ਕਿ ਇਸਲਾਮ ਅਤੇ ਈਸਾਈ ਧਰਮ ਦੇ ਹਿੱਤਾਂ ਦੀ ਰੱਖਿਆ ਲਈ ਬਣਾਏ ਗਏ ਨਿਯਮ ਹਿੰਦੂ ਧਰਮ `ਤੇ ਵੀ ਲਾਗੂ ਹੋਣਗੇ। ਕਲਿਆਣ ਨੇ ਕਿਹਾ ਕਿ ਜਿਥੇ ਵੀ ਹਿੰਦੂ ਰੀਤੀ-ਰਿਵਾਜਾਂ `ਤੇ ਹਮਲਾ ਹੁੰਦਾ ਹੈ, ਭਾਵੇਂ ਉਹ ਤਾਮਿਲਨਾਡੂ ਹੋਵੇ, ਆਸਾਮ ਹੋਵੇ ਜਾਂ ਪੱਛਮੀ ਬੰਗਾਲ, ਇਸਦਾ ਵਿਰੋਧ ਕਰਨਾ `ਹਰ ਹਿੰਦੂ ਦਾ ਫਰਜ਼` ਹੈ ।

Read More : ਸੂਬਿਆਂ `ਚ ਐੱਸ. ਆਈ. ਆਰ. ਦੇ ਕੰਮ `ਚ ਰੁਕਾਵਟ `ਤੇ ਸੁਪਰੀਮ ਕੋਰਟ ਸਖਤ

LEAVE A REPLY

Please enter your comment!
Please enter your name here