ਚੰਡੀਗੜ੍ਹ, 12 ਦਸੰਬਰ 2025 : ਹਰਿਆਣਾ (Haryana) `ਚ ਵੀ. ਆਈ. ਪੀ. ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਡੀ. ਜੀ. ਪੀ. ਓ. ਪੀ. ਸਿੰਘ (D. G. P. O. P. Singh) ਨੇ ਇਕ ਵਾਰ ਫਿਰ ਪੁਲਸ ਵਿਭਾਗ ਲਈ ਨਵੇਂ ਹੁਕਮ ਜਾਰੀ ਕੀਤੇ ਹਨ ।
ਡੀ. ਜੀ. ਪੀ. ਓ. ਪੀ. ਸਿੰਘ ਨੇ ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ
ਜਿਲਾ ਪੱਧਰ `ਤੇ ਕੀਤੀ ਗਈ ਸੁਰੱਖਿਆ ਨੂੰ ਲੈ ਕੇ ਰੀਵਿਊ ਬੈਠਕਾਂ `ਚ 72 ਵੀ. ਆਈ. ਪੀਜ਼ ਦੀ ਸੁਰੱਖਿਆ (Security of VIPs) ਵਾਪਸ ਲੈ ਲਈ ਗਈ ਹੈ । ਇਸ ਫੈਸਲੇ ਨਾਲ 200 ਤੋਂ ਵੱਧ ਪੀ. ਐੱਸ. ਓ. ਨੂੰ ਵੀ. ਆਈ. ਪੀ. ਡਿਊਟੀ ਤੋਂ ਵਾਪਸ ਬੁਲਾਇਆ ਗਿਆ ਹੈ । ਡੀ. ਜੀ. ਪੀ. ਓ. ਪੀ. ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ `ਤੇ ਖੁਦ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਡੀ. ਜੀ. ਪੀ. ਨੇ ਲਿਖਿਆ ਹੈ ਕਿ ਹੁਣ ਸੁਰੱਖਿਆ ਸਿਰਫ ਉਨ੍ਹਾਂ ਨੂੰ ਹੀ ਮਿਲੇਗੀ, ਜਿਨ੍ਹਾਂ ਨੂੰ ਅਸਲੀ ਖਤਰਾ ਹੈ ।
ਦਿਗਵਿਜੇ ਚੌਟਾਲਾ ਸਮੇਤ ਜਜਪਾ ਨੇਤਾਵਾਂ ਦੀ ਸੁਰੱਖਿਆ ਹਟਾਈ ਸੀ
ਦੱਸਣਯੋਗ ਹੈ ਕਿ 10 ਦਸੰਬਰ ਨੂੰ ਸਾਬਕਾ ਡਿਪਟੀ ਸੀ. ਐੱਮ. ਦੁਸ਼ਯੰਤ ਚੌਟਾਲਾ ਅਤੇ ਡੀ. ਜੀ. ਪੀ. ਓ. ਪੀ. ਸਿੰਘ ਦਰਮਿਆਨ ਚੱਲ ਰਹੇ ਥਾਰ ਵਿਵਾਦ ਤੋਂ ਬਾਅਦ ਹਰਿਆਣਾ ਪੁਲਸ ਨੇ ਦੁਸ਼ਯੰਤ ਚੌਟਾਲਾ ਦੇ ਭਰਾ ਦਿਗਵਿਜੇ ਚੌਟਾਲਾ, ਜੀਜਾ ਦੇਵੇਂਦਰ ਕਾਦਿਆਨ ਅਤੇ ਦੁਸ਼ਯੰਤ ਦੇ ਸਹੁਰੇ ਸਾਬਕਾ ਏ. ਡੀ. ਜੀ. ਪੀ. ਪਰਮਜੀਤ ਸਿੰਘ ਅਹਿਲਾਵਤ ਦੀ ਸੁਰੱਖਿਆ ਵਾਪਸ ਲੈ ਲਈ ਸੀ ।
Read More : ਸੁਰੱਖਿਆ ਫੋਰਸਾਂ ਨਾਲ ਮੁਕਾਬਲੇ `ਚ ਮਾਰੇ ਗਏ 12 ਨਕਸਲੀ ਤੇ 3 ਜਵਾਨ ਹੋਏ ਸ਼ਹੀਦ









