ਚੰਡੀਗੜ੍ਹ, 12 ਦਸੰਬਰ 2025 : ਸਾਬਕਾ ਕੇਂਦਰੀ ਮੰਤਰੀ ਸਿਵਰਾਜ ਪਾਟਿਲ (Former Union Minister Shivraj Patil) ਦਾ ਅੱਜ ਸ਼ੁੱਕਰਵਾਰ ਨੂੰ 91 ਸਾਲ ਦੀ ਉਮਰ ਵਿੱਚ ਦੇਹਾਂਤ (Death) ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਸਿ਼ਵਰਾਜ ਪਾਟਿਲ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਸੀ ।
ਸ਼ਿਵਰਾਜ ਪਾਟਿਲ ਨੇ ਲਾਤੂਰ ਵਿੱਚ ਆਖਰੀ ਸਾਹ ਲਏ ਸਨ ।
ਮਿਲੀ ਜਾਣਕਾਰੀ ਮੁਤਾਬਿਕ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਲਾਤੂਰ ਵਿੱਚ ਆਖਰੀ ਸਾਹ (Last breath in Latur) ਲਏ ਸਨ । ਆਪਣੇ ਲੰਬੇ ਰਾਜਨੀਤਿਕ ਕਰੀਅਰ ਦੌਰਾਨ, ਸ਼ਿਵਰਾਜ ਪਾਟਿਲ ਨੇ ਲੋਕ ਸਭਾ ਦੇ ਸਪੀਕਰ ਅਤੇ ਕੇਂਦਰੀ ਮੰਤਰੀ ਮੰਡਲ ਵਿੱਚ ਕਈ ਮਹੱਤਵਪੂਰਨ ਅਹੁਦਿਆਂ `ਤੇ ਕੰਮ ਕੀਤਾ । ਪਾਟਿਲ ਨੇ ਲਾਤੂਰ ਲੋਕ ਸਭਾ ਸੀਟ ਤੋਂ ਸੱਤ ਵਾਰ ਜਿੱਤ ਪ੍ਰਾਪਤ ਕੀਤੀ ਸੀ ।
ਕੀ ਪਿਛੋਕੜ ਰਿਹਾ ਸਿ਼ਵਰਾਜ ਪਾਟਿਲ ਦਾ
ਜਿ਼ਕਰਯੋਗ ਹੈ ਕਿ ਸ਼ਿਵਰਾਜ ਪਾਟਿਲ ਮਹਾਰਾਸ਼ਟਰ ਦੀ ਲਾਤੂਰ ਲੋਕ ਸਭਾ ਸੀਟ ਤੋਂ 7 ਵਾਰ ਸੰਸਦ ਮੈਂਬਰ ਰਹੇ । ਸ਼ਿਵਰਾਜ ਨੂੰ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦਾ ਵਿਸ਼ਵਾਸਪਾਤਰ ਮੰਨਿਆ ਜਾਂਦਾ ਸੀ । ਉਹ 1980 ਦੇ ਦਹਾਕੇ ਵਿੱਚ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀਆਂ ਸਰਕਾਰਾਂ ਵਿੱਚ ਰੱਖਿਆ ਮੰਤਰੀ ਰਹੇ ਸਨ । ਇਸ ਤੋਂ ਇਲਾਵਾ ਉਹ 1991 ਤੋਂ 1996 ਤੱਕ ਲੋਕ ਸਭਾ ਦੇ 10ਵੇਂ ਸਪੀਕਰ ਵੀ ਰਹੇ । 2004 ਤੋਂ 2008 ਤੱਕ ਕੇਂਦਰ ਵਿੱਚ ਗ੍ਰਹਿ ਮੰਤਰੀ ਰਹੇ । ਜਦਕਿ ਮੁੰਬਈ ਹਮਲਿਆਂ ਵਿੱਚ ਸੁਰੱਖਿਆ ਕੁਤਾਹੀ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ । 26 ਨਵੰਬਰ 2008 ਨੂੰ ਮੁੰਬਈ ਵਿੱਚ ਅੱਤਵਾਦੀ ਹਮਲਿਆਂ ਦੌਰਾਨ ਉਨ੍ਹਾਂ ਨੂੰ ਕਾਫ਼ੀ ਆਲੋਚਨਾ ਝੱਲਣੀ ਪਈ ਸੀ । ਦੇਸ਼ ਵਿੱਚ ਇੰਨੇ ਵੱਡੇ ਸੰਕਟ ਦੇ ਬਾਵਜੂਦ ਸ਼ਿਵਰਾਜ ਨੇ ਇੱਕੋ ਦਿਨ ਵਿੱਚ ਕਈ ਵਾਰ ਕੱਪੜੇ ਬਦਲੇ ਸਨ । ਇਸ ਲਈ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ ਸੀ ।
Read more : ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ‘ਤੇ ਸੌਂਦ ਵੱਲੋਂ ਦੁੱਖ ਦਾ ਪ੍ਰਗਟਾਵਾ









