ਨਵੀਂ ਦਿੱਲੀ, 11 ਦਸੰਬਰ 2025 : ਭਾਰਤ ਦੇੇਸ਼ ਦੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ (Union Railway Minister Ashwini Vaishnav) ਨੇ ਲੋਕ ਸਭਾ `ਚ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (Amrit Bharat Station Scheme) ਅਧੀਨ 1300 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ।
ਪੂਰੇ ਦੇਸ਼ `ਚ ਹਨ ਲਗਭਗ 7000 ਰੇਲਵੇ ਸਟੇਸ਼ਨ : ਕੇਂਦਰੀ ਰੇਲ ਮੰਤਰੀ
ਪ੍ਰਸ਼ਨ ਕਾਲ ਦੌਰਾਨ ਭਾਜਪਾ ਦੇ ਗੋਦਮ ਨਾਗੇਸ਼ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪੂਰੇ ਦੇਸ਼ `ਚ ਲਗਭਗ 7000 ਰੇਲਵੇ ਸਟੇਸ਼ਨ (7000 railway stations) ਹਨ । ਕਿਸੇ ਸਟੇਸ਼ਨ ਦਾ ਗ੍ਰੇਡ ਮੁਸਾਫਰਾਂ ਦੀ ਆਵਾਜਾਈ `ਤੇ ਨਿਰਭਰ ਕਰਦਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁੜ ਉਸਾਰੀ ਲਈ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਸ਼ੁਰੂ ਕੀਤੀ ਹੈ । 160 ਸਟੇਸ਼ਨਾਂ ਦਾ ਨਵੀਨੀਕਰਨ (Renovation of 160 stations) ਕੀਤਾ ਗਿਆ ਹੈ । ਪਹਿਲਾਂ ਸਟੇਸ਼ਨਾਂ ਨੂੰ ਸਿਰਫ਼ ਪੇਂਟ ਆਦਿ ਹੀ ਕੀਤਾ ਜਾਂਦਾ ਸੀ ਪਰ ਹੁਣ ਅਗਲੇ 50 ਸਾਲਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ । ਇਹ ਇਕ ਨਵੀਂ ਪਹਿਲ ਹੈ । ਸਟੇਸ਼ਨਾਂ ਦੀ ਪਾਰਕਿੰਗ ਨੂੰ ਵੀ ਵਿਕਸਤ ਕੀਤਾ ਗਿਆ ਹੈ । ਪਿਛਲੇ 11 ਸਾਲਾਂ `ਚ ਦੇਸ਼ `ਚ ਸਫਾਈ `ਚ ਅਹਿਮ ਤਬਦੀਲੀਆਂ ਆਈਆਂ ਹਨ ।
Read More : ਕੇਂਦਰ ਵੱਲੋਂ ਪੰਜਾਬ ਦੇ ਸਟੇਸ਼ਨਾਂ ਲਈ 5,421 ਕਰੋੜ ਰੁਪਏ ਜਾਰੀ









