ਸੂਬਿਆਂ `ਚ ਐੱਸ. ਆਈ. ਆਰ. ਦੇ ਕੰਮ `ਚ ਰੁਕਾਵਟ `ਤੇ ਸੁਪਰੀਮ ਕੋਰਟ ਸਖਤ

0
40
Supreme Court

ਨਵੀਂ ਦਿੱਲੀ, 10 ਦਸੰਬਰ 2025 : ਪੱਛਮੀ ਬੰਗਾਲ ਤੇ ਹੋਰ ਸੂਬਿਆਂ `ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਪ੍ਰਕਿਰਿਆ ਦੇ ਦੂਜੇ ਪੜਾਅ `ਚ ਲੱਗੇ ਬੀ. ਐੱਲ. ਓਜ਼ (B. L. Oz) ਤੇ ਹੋਰ ਅਧਿਕਾਰੀਆਂ ਨੂੰ ਡਰਾਉਣ-ਧਮਕਾਉਣ (To intimidate) ਤੇ ਕੰਮ `ਚ ਰੁਕਾਵਟ ਪਾਉਣ ਦਾ ਸੁਪਰੀਮ ਕੋਰਟ (Supreme Court) ਨੇ ਮੰਗਲਵਾਰ ਸਖ਼ਤ ਨੋਟਿਸ ਲਿਆ ਤੇ ਚੋਣ ਕਮਿਸ਼ਨ ਨੂੰ ਕਿਹਾ ਕਿ ਅਜਿਹੀਆਂ ਘਟਨਾਵਾਂ ਉਸ ਦੇ ਧਿਆਨ `ਚ ਲਿਆਂਦੀਆਂ ਜਾਣ ।

ਬੀ. ਐੱਲ. ਓਜ਼. ਨੂੰ ਡਰਾਉਣ-ਧਮਕਾਉਣ ਦੇ ਮਾਮਲੇ ਸਾਡੇ ਧਿਆਨ `ਚ ਲਿਆਓ

ਚੀਫ਼ ਜਸਟਿਸ ਸੂਰਿਆਕਾਂਤ (Chief Justice Surya Kant) ਤੇ ਜਸਟਿਸ ਜੋਇਮਲਿਆ ਬਾਗਚੀ ਦੀ ਬੈਂਚ ਨੇ ਕਮਿਸ਼ਨ ਨੂੰ ਐੱਸ. ਆਈ ਆਰ. ਦੀ ਪ੍ਰਕਿਰਿਆ `ਚ ਵੱਖ-ਵੱਖ ਸੂਬਾਈ ਸਰਕਾਰਾਂ ਵੱਲੋਂ ਸਹਿਯੋਗ ਦੀ ਘਾਟ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ । ਬੈਂਚ ਨੇ ਚੋਣ ਕਮਿਸ਼ਨ ਵਲੋਂ ਪੇਸ਼ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੂੰ ਕਿਹਾ ਕਿ ਬੀ. ਐੱਲ. ਓ. ਦੇ ਕੰਮ `ਚ ਸਹਿਯੋਗ ਦੀ ਕਮੀ ਅਤੇ ਰੁਥਾਵਟਾਂ ਦੇ ਮਾਮਲੇ ਸਾਡੇ ਨੋਟਿਸ `ਚ ਲਿਆਓ, ਅਸੀਂ ਢੁੱਕਵਾਂ ਹੁਕਮ ਪਾਸ ਕਰਾਂਗੇ ।

ਕਈ ਪਟੀਸ਼ਨਰਾਂ ਨੇ ਲਾਇਆ ਹੈ ਬੀ. ਐੱਲ. ਓ. ਤੇ ਹੋਰ ਅਧਿਕਾਰੀਆਂ ਵਿਰੁੱਧ ਹਿੰਸਾ ਤੇ ਧਮਕੀਆਂ ਦਾ ਦੋਸ਼

ਇਸ `ਤੇ ਦਿਵੇਦੀ ਨੇ ਕਿਹਾ ਕਿ ਜੇ ਸਥਿਤੀ ਵਿਗੜਦੀ ਹੈ ਤਾਂ ਕਮਿਸ਼ਨ ਨੂੰ ਸਬੰਧਤ ਸੂਬਾਈ ਸਰਕਾਰ ਦੇ ਅਧਿਕਾਰ ਖੇਤਰ `ਚ ਆਉਣ ਵਾਲੀ ਪੁਲਸ ਨੂੰ ਆਪਣੇ ਅਧੀਨ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੋਵੇਗਾ । ਜਸਟਿਸ ਬਾਗਚੀ ਨੇ ਕਿਹਾ ਕਿ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੱਕ ਕਮਿਸ਼ਨ ਪੁਲਸ ਨੂੰ ਆਪਣੇ ਅਧਿਕਾਰ ਖੇਤਰ `ਚ ਨਹੀਂ ਲੈ ਸਕਦਾ । ਦਿਵੇਦੀ ਨੇ ਕਿਹਾ ਕਿ ਕਮਿਸ਼ਨ ਕੋਲ ਬੀ. ਐੱਲ. ਓਜ਼. ਤੇ ਐੱਸ. ਆਈ. ਆਰ. (S. I. R.) ਦੇ ਕੰਮ ਵਿੱਚ ਲੱਗੇ ਹੋਰ ਅਧਿਕਾਰੀਆਂ ਨੂੰ ਧਮਕਾਉਣ ਦੀਆਂ ਘਟਨਾਵਾਂ ਨਾਲ ਨਜਿੱਠਣ ਦਾ ਪੂਰਾ ਸੰਵਿਧਾਨਕ ਅਧਿਕਾਰ ਹੈ । ਕਈ ਪਟੀਸ਼ਨਰਾਂ ਨੇ ਬੀ. ਐੱਲ. ਓ. ਤੇ ਹੋਰ ਅਧਿਕਾਰੀਆਂ ਵਿਰੁੱਧ ਹਿੰਸਾ ਤੇ ਧਮਕੀਆਂ ਦਾ ਦੋਸ਼ ਲਾਇਆ ਹੈ ਤੇ ਕਮਿਸ਼ਨ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਹੈ ।

ਸਥਿਤੀ ਨਾਲ ਨਜਿੱਠੇ ਨਹੀਂ ਤਾਂ ਅਰਾਜਕਤਾ ਫੈਲ ਜਾਵੇਗੀ

ਚੀਫ਼ ਜਸਟਿਸ ਸੂਰਿਆਕਾਂਤ ਨੇ ਦਿਵੇਦੀ ਨੂੰ ਕਿਹਾ ਕਿ ਸਥਿਤੀ ਨਾਲ ਨਜਿੱਠੈ ਨਹੀਂ ਤਾਂ ਅਰਾਜਕਤਾ ਫੈਲ ਜਾਵੇਗੀ । ਉਨ੍ਹਾਂ ਸਥਿਤੀ ਨੂੰ ‘ਬਹੁਤ ਗੰਭੀਰ` ਦੱਸਿਆ। ਦਿਵੇਦੀ ਨੇ ਕਿਹਾ ਕਿ ਪੱਛਮੀ ਬੰਗਾਲ `ਚ ਤਣਾਅ ਕਾਰਨ ਕਿਸੇ ਬੀ. ਐੱਲ. ਓ. ਵੋਲੋਂ ਖੁਦਕੁਸ਼ੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਨੂੰ 30 ਤੋਂ 35 ਵੋਟਰਾਂ ਵਾਲੇ 6 ਤੋਂ 7 ਘਰਾਂ ਦੀ ਗਿਣਤੀ ਹੀ ਕਰਨੀ ਪੈਂਦੀ ਹੈ । ਜਸਟਿਸ ਬਾਗਚੀ ਨੇ ਕਿਹਾ ਕਿ ਇਹ ਕੋਈ ਸੌਖਾ ਕੰਮ ਨਹੀਂ ਹੈ । ਬੀ. ਐੱਲ. ਓਜ਼. ਨੂੰ ਘਰ-ਘਰ ਜਾ ਕੇ ਗਣਨਾ ਫਾਰਮ ਭਰਨੇ ਪੈਂਦੇ ਹਨ । ਫਿਰ ਉਨ੍ਹਾਂ ਨੂੰ ਅਪਲੋਡ ਕਰਨਾ ਪੈਂਦਾ ਹੈ। ਇਹ ਓਨਾ ਸੌਖਾ ਨਹੀਂ ਹੈ ਜਿੰਨਾ ਵਿਖਾਈ ਦਿੰਦਾ ਹੈ ।

Read More : ਸੁਪਰੀਮ ਕੋਰਟ ਦੀ ਸਪੱਸ਼ਟ ਬਿਆਨੀ ਮੰਦਰ ਦਾ ਪੈਸਾ ਭਗਵਾਨ ਦਾ

LEAVE A REPLY

Please enter your comment!
Please enter your name here