ਹਾਈਕੋਰਟ ਦੇ ਹੁਕਮਾਂ ਤੇ ਆਡੀਓ ਰਿਕਾਰਡਿੰਗ ਦੀ ਜਾਂਚ ਹੋਵੇਗੀ ਚੰਡੀਗੜ੍ਹ ਦੀ ਲੈਬ ਵਿਚ

0
35
High Court

ਚੰਡੀਗੜ੍ਹ, 10 ਦਸੰਬਰ 2025 : ਪਟਿਆਲਾ ਪੁਲਸ (Patiala Police) ਦੀ ਵਾਇਰਲ ਹੋਈ ਕਥਿਤ ਆਡੀਓ ਰਿਕਾਰਡਿੰਗ ਦੀ ਜਾਂਚ (Checking audio recording) ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਚੰਡੀਗੜ੍ਹ ਦੀ ਲੈਬ (Chandigarh lab) ਵਿਚ ਕੀਤੀ ਜਾਵੇਗੀ । ਦੱਸਣਯੋਗ ਹੈ ਕਿ ਅਕਾਲੀ ਦਲ ਨੇ ਪੁਲਸ ਵੱਲੋਂ ਰਿਕਾਰਡਿੰਗ ਨੂੰ ਜਾਅਲੀ ਐਲਾਨਣ ਤੇ ਸਵਾਲ ਚੁੱਕਦਿਆਂ ਮੰਗ ਕੀਤੀ ਹੈ ਕਿ ਪੁਲਸ ਇਹ ਦੱਸੇ ਕਿ ਉਨ੍ਹਾਂ ਨੇ ਇਸਦੀ ਜਾਂਚ ਕਰਨ ਲਈ ਕਿਹੜੀ ਲੈਬ ਜਾਂ ਏਜੰਸੀ ਦੀ ਵਰਤੋਂ ਕੀਤੀ ਸੀ।

ਐਸ. ਐਸ. ਪੀ. ਵਰੁਣ ਸ਼ਰਮਾ ਨੂੰ ਛੁੱਟੀ ਭੇਜ ਵਾਧੂ ਚਾਰਜ ਦਿੱਤਾ ਸਰਤਾਜ ਚਾਹਲ ਨੂੰ

ਪਟਿਆਲਾ ਪੁਲਸ ਦੀ ਵਾਇਰਲ ਕਥਿਤ ਆਡੀਓ ਰਿਕਾਰਡਿੰਗ ਦੇ ਮਾਮਲੇ ਵਿਚ ਹਾਲ ਦੀ ਘੜੀ ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ (S. S. P. Patiala Varun Sharma) ਨੂੰ ਜਿਥੇ ਫਟਕਾਰ ਲਗਾਈ ਗਈ ਹੈ, ਉਥੇ ਉਨ੍ਹਾਂ ਨੂੰ ਅਚਾਨਕ ਛੁੱਟੀ ਤੇ ਭੇਜ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਜਗ੍ਹਾ ਸੰਗਰੂਰ ਦੇ ਐਸ. ਐਸ. ਪੀ. ਸਰਤਾਜ ਸਿੰਘ ਚਾਹਲ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।

ਕੀ ਸੀ ਸਮੁੱਚਾ ਮਾਮਲਾ

ਕੁੱਝ ਦਿਨ ਪਹਿਲਾਂ ਅਕਾਲੀ ਦਲ ਦੇ ਹੱਥ ਜੋ ਰਿਕਾਰਡਿੰਗ ਲੱਗੀ ਸੀ ਵਿਚ ਦੋਸ਼ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ (Sukhbir Badal) ਨੇ ਇੱਕ ਕਾਲ ਰਿਕਾਰਡਿੰਗ ਪੋਸਟ ਕਰਕੇ ਦਾਅਵਾ ਕੀਤਾ ਸੀ ਕਿ ਇਹ ਰਿਕਾਰਡਿੰਗ ਪਟਿਆਲਾ ਪੁਲਸ ਨਾਲ ਇੱਕ ਕਾਨਫਰੰਸ ਕਾਲ ਮੀਟਿੰਗ ਦੀ ਸੀ, ਜਿਸ ਵਿੱਚ ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ, ਡੀ. ਐਸ. ਪੀ. ਨੂੰ ਨਾਮਜ਼ਦਗੀਆਂ ਦੌਰਾਨ ਅਕਾਲੀ ਉਮੀਦਵਾਰਾਂ ਨੂੰ ਤੰਗ ਕਰਨ ਲਈ ਨਿਰਦੇਸ਼ ਦਿੰਦੇ ਦਿਖਾਈ ਦੇ ਰਹੇ ਹਨ ।

ਪਟਿਆਲਾ ਪੁਲਿਸ ਨੇ ਸ਼ੁਰੂ ਵਿੱਚ ਵੀਡੀਓ ਨੂੰ ਨਕਲੀ ਏ. ਆਈ. ਜਨਰੇਟਿਡ ਵੀਡੀਓ ਵਜੋਂ ਕਰ ਦਿੱਤਾ ਸੀ ਖਾਰਜ

ਉਹ ਪੁਲਿਸ ਅਧਿਕਾਰੀਆਂ ਨੂੰ ਉਮੀਦਵਾਰਾਂ ਦੇ ਘਰਾਂ, ਪਿੰਡਾਂ ਜਾਂ ਸੜਕ ‘ਤੇ ਖੋਹਣ, ਪਾੜਨ ਜਾਂ ਜੋ ਵੀ ਕਰਨ ਦੀ ਲੋੜ ਹੈ ਕਰਨ ਦੇ ਨਿਰਦੇਸ਼ ਦੇ ਰਹੇ ਹਨ । ਨਾਮਜ਼ਦਗੀ ਕੇਂਦਰਾਂ ‘ਤੇ ਅਜਿਹੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ । ਹਾਲਾਂਕਿ ਪਟਿਆਲਾ ਪੁਲਿਸ ਨੇ ਸ਼ੁਰੂ ਵਿੱਚ ਵੀਡੀਓ ਨੂੰ ਨਕਲੀ ਏ. ਆਈ. ਜਨਰੇਟਿਡ ਵੀਡੀਓ ਵਜੋਂ ਖਾਰਜ ਕਰ ਦਿੱਤਾ ਸੀ । ਪਟਿਆਲਾ ਦੇ ਐਸ. ਐਸ. ਪੀ. ਵਿਰੁੱਧ ਇਹ ਕਾਰਵਾਈ ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਹੋਈ ।

Read More : ਹਾਈਕੋਰਟ ਨੇ ਨਹੀਂ ਦਿੱਤੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ

LEAVE A REPLY

Please enter your comment!
Please enter your name here