ਮੁੰਬਈ, 10 ਦਸੰਬਰ 2025 : ਟੈਲੀਵੀਜ਼ਨ ਕਲਾਕਾਰ (Television artist) ਅਤੇ ਬਿੱਗ ਬੌਸ-ਓ. ਟੀ. ਟੀ. ਦੇ ਸਾਬਕਾ ਪ੍ਰਤੀਯੋਗੀ ਜੀਸ਼ਾਨ ਖਾਨ (Zeeshan Khan) ਮੁੰਬਈ `ਚ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਉਨ੍ਹਾਂ ਦੀ ਕਾਰ ਇਕ ਹੋਰ ਯਾਤਰੀ ਵਾਹਨ ਨਾਲ ਟਕਰਾਅ ਗਈ । ਇਕ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ।
ਘਰ ਪਰਤਦੇ ਵੇਲੇ ਵਾਪਰਿਆ ਹਾਦਸਾ
ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ (accident) ਉਸ ਸਮੇਂ ਹੋਇਆ, ਜਦੋਂ ਖਾਨ ਜਿੰਮ `ਚੋਂ ਘਰ ਪਰਤ ਰਹੇ ਸਨ । ਉਨ੍ਹਾਂ ਦੱਸਿਆ ਕਿ ਵਰਸੋਵਾ `ਚ ਹੋਏ ਹਾਦਸੇ ਸਮੇਂ ਜੀਸ਼ਾਨ ਦਾ ਡਰਾਈਵਰ ਗੱਡੀ ਚਲਾ ਰਿਹਾ ਸੀ । ਵਰਸੋਵਾ ਪੁਲਸ ਥਾਣੇ ਦੇ ਅਧਿਕਾਰੀ ਅਨੁਸਾਰ ਹਾਦਸੇ `ਚ ਕੋਈ ਜ਼ਖਮੀ ਨਹੀਂ ਹੋਇਆ, ਹਾਲਾਂਕਿ ਦੋਵੇਂ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ ।
Read More : ਚਮਕੌਰ ਸਾਹਿਬ ਦੇ ਵਿਧਾਇਕ ਦੀ ਗੱਡੀ ਹਾਦਸਾਗ੍ਰਸਤ ਹੋਣ ਕਾਰਨ ਇੱਕ ਔਰਤ ਜ਼ਖਮੀ









