ਅਹਿਮਦਾਬਾਦ ਦੀਆਂ `ਬਾਈਕਰ ਦਾਦੀਆਂ` ਇੰਟਰਨੈੱਟ `ਤੇ ਛਾਈਆਂ

0
21
biker grandmothers

ਅਹਿਮਦਾਬਾਦ, 10 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ (Ahmedabad) ਦੀਆਂ ਸੜਕਾਂ `ਤੇ ਸਕੂਟਰ ਦੌੜਾਉਣ (Scooter racing) ਵਾਲੀ 87 ਸਾਲਾ ਮੰਦਾਕਿਨੀ ਸ਼ਾਹ ਅਤੇ ਉਸਦੀ 84 ਸਾਲਾ ਭੈਣ ਉਸ਼ਾਬੇਨ ਲਈ ਉਮਰ ਸਿਰਫ ਇਕ ਗਿਣਤੀ ਹੈ । ਉਨ੍ਹਾਂ ਨੂੰ ਇੰਟਰਨੈੱਟ `ਤੇ ਬਾਈਕਰ ਦਾਦੀਆਂ (Biker Grandmothers) ਦੇ ਨਾਂ ਨਾਲ ਖੂਬ ਸ਼ੌਹਰਤ ਮਿਲ ਰਹੀ ਹੈ ।  ਮੰਦਾਕਿਨੀ ਉਰਫ ਮੰਦਾਬੇਨ (Mandakini alias Mandaben) ਸਕੂਟਰ ਚਲਾਉਂਦੀ ਹੈ ਜਦਕਿ ਉਸ਼ਾਬੇਨ `ਸਾਈਡਕਾਰ` ਵਿਚ ਬੈਠਦੀ ਹੈ । ਉਨ੍ਹਾਂ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਲੋਕ ਬਾਲੀਵੁੱਡ ਦੀ ਮਸ਼ਹੂਰ ਫਿਲਮ `ਸ਼ੋਲੇ` ਦੇ ਜੈ ਅਤੇ ਵੀਰੂ (ਅਮਿਤਾਭਬੱਚਨ ਅਤੇ ਧਰਮਿੰਦਰ) ਨਾਲ ਉਨ੍ਹਾਂ ਦੀ ਤੁਲਨਾ ਕਰ ਰਹੇ ਹਨ ।

ਉਸਨੂੰ ਹਮੇਸ਼ਾ ਮੋਟਰਸਾਈਕਲ ਅਤੇ ਸਕੂਟਰ ਚਲਾਉਣ ਦਾ ਸ਼ੌਕ ਸੀ : ਮੰਦਾਬੇਨ

ਸੂਤੀ ਸਾੜੀਆਂ ਪਹਿਨੀਆਂ ਇਨ੍ਹਾਂ ਭੈਣਾਂ ਨੂੰ ਸੜਕਾਂ `ਤੇ ਟ੍ਰੈਫਿਕ ਵਿਚੋਂ ਲੰਘਦੇ ਦੇਖਣਾ ਸਸ਼ਕਤੀਕਰਨ ਦੀ ਇਕ ਪ੍ਰੇਰਨਾਦਾਇਕ ਤਸਵੀਰ ਪੇਸ਼ ਕਰਦਾ ਹੈ । 6 ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡੀ ਅਤੇ ਇਕ ਆਜ਼ਾਦੀ ਘੁਲਾਟੀਏ ਦੀ ਧੀ ਮੰਦਾਬੇਨ ਨੇ ਕਿਹਾ ਕਿ ਉਸਨੂੰ ਹਮੇਸ਼ਾ ਮੋਟਰਸਾਈਕਲ ਅਤੇ ਸਕੂਟਰ ਚਲਾਉਣ ਦਾ ਸ਼ੌਕ ਸੀ । ਮੰਦਾਬੇਨ ਜੋ ਕਿ ਇਕ ਸਾਬਕਾ ਅਧਿਆਪਕਾ ਹੈ ਅਤੇ ਉਸਨੇ ਵਿਆਹ ਨਹੀਂ ਕਰਵਾਇਆ ਹੈ । ਉਸਨੇ ਦੱਸਿਆ ਕਿ ਮੈਂ 62 ਸਾਲ ਦੀ ਉਮਰ ਵਿਚ ਸਕੂਟਰ ਚਲਾਉਣਾ ਸਿੱਖਿਆ ਅਤੇ ਅਜੇ ਵੀ ਬਿਨਾਂ ਕਿਸੇ ਸਮੱਸਿਆ ਦੇ ਚਲਾਉਂਦੀ ਹਾਂ ।

Read more : ਅਹਿਮਦਾਬਾਦ ‘ਚ ਜਗਨਨਾਥ ਰੱਥ ਯਾਤਰਾ ਸ਼ੁਰੂ, ਅਮਿਤ ਸ਼ਾਹ ਨੇ ਕੀਤੀ ਮੰਗਲਾ ਆਰਤੀ

LEAVE A REPLY

Please enter your comment!
Please enter your name here