ਸਵਾਮੀ ਚੈਤਨਯਾਨੰਦ ਨੂੰ ਭੇਜਿਆ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ `ਚ

0
32
Swami Chaitanyananda

ਨਵੀਂ ਦਿੱਲੀ, 10 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਨੇ ਨਕਲੀ ਡਿਪਲੋਮੈਟਿਕ ਨੰਬਰ ਪਲੇਟ (Fake diplomatic number plate) ਦੀ ਕਥਿਤ ਵਰਤੋਂ ਨਾਲ ਸਬੰਧਤ ਇਕ ਮਾਮਲੇ `ਚ ਖੁਦ ਬਣੇ ਧਰਮਗੁਰੂ ਚੈਤਨਯਾਨੰਦ ਸਰਸਵਤੀ (Dharamaguru Chaitanyananda Saraswati) ਮੰਗਲਵਾਰ 14 ਦਿਨਾਂ ਜੁਡੀਸ਼ੀਅਲ ਹਿਰਾਸਤ (Judicial custody) `ਚ ਭੇਜ ਦਿੱਤਾ । ਸਰਸਵਤੀ ਨੂੰ 8 ਦਸੰਬਰ ਨੂੰ ਇਕ ਦਿਨ ਦੀ ਦਿੱਤੀ ਗਈ ਪੁਲਸ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਜੁਡੀਸ਼ੀਅਲ ਮੈਜਿਸਟਰੇਟ ਅਨੀਮੇਸ਼ ਕੁਮਾਰ ਦੇ ਸਾਹਮਣੇ ਪੇਸ਼ ਕੀਤਾ ਗਿਆ ।

27 ਸਤੰਬਰ ਨੂੰ ਆਗਰਾ ਤੋਂ ਕੀਤਾ ਗਿਆ ਸੀ ਗ੍ਰਿਫ਼ਤਾਰ

ਚੈਤਨਯਾਨੰਦ ਇਸ ਸਮੇਂ ਇਕ ਨਿੱਜੀ ਸੰਸਥਾ ਦੀਆਂ 16 ਵਿਦਿਆਰਥਣਾਂ ਨਾਲ ਸੈਕਸ ਸ਼ੋਸ਼ਣ (Sexual abuse) ਦੇ ਦੋਸ਼ ਹੇਠ ਹਿਰਾਸਤ ਵਿਚ ਹੈ । ਉਸ ਨੂੰ 27 ਸਤੰਬਰ ਨੂੰ ਆਗਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ । ਉਹ ਇਸ ਸਮੇਂ ਜੇਲ `ਚ ਹਨ ਤੇ ਉੱਥੋਂ ਉਸ ਨੂੰ ਪੁੱਛਗਿੱਛ ਲਈ ਸੋਮਵਾਰ ਇਕ ਦਿਨ ਦੀ ਹਿਰਾਸਤ ਵਿਚ ਭੇਜਿਆ ਗਿਆ ਸੀ ।

Read More : ਅਦਾਲਤ ਨੇ ਸੁਣਾਈ ਨੇਹਾ ਕਤਲ ਕੇਸ `ਚ ਮੋਨੂੰ ਨੂੰ ਉਮਰ ਕੈਦ ਦੀ ਸਜ਼ਾ

LEAVE A REPLY

Please enter your comment!
Please enter your name here