ਕੂਚ ਬਿਹਾਰ, 10 ਦਸੰਬਰ 2025 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ `ਤੇ ਨਾਵਲਕਾਰ ਬੰਕਿਮ ਚੰਦਰ ਚਟੋਪਾਧਿਆਏ (Novelist Bankim Chandra Chattopadhyay) ਨੂੰ `ਬੰਕਿਮ ਦਾ` ਕਹਿ ਅਪਮਾਨਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮੋਦੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ ।
ਜਦੋਂ ਦੇਸ਼ ਆਜ਼ਾਦ ਹੋਇਆ ਸੀ, ਉਦੋਂ ਪ੍ਰਧਾਨ ਮੰਤਰੀ ਦਾ ਜਨਮ ਵੀ ਨਹੀਂ ਹੋਇਆ ਸੀ : ਬੈਨਰਜੀ
ਮਮਤਾ ਬੈਨਰਜੀ ਨੇ ਕੂਚ ਬਿਹਾਰ ਜਿ਼ਲੇ `ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਉਦੋਂ ਪ੍ਰਧਾਨ ਮੰਤਰੀ ਦਾ ਜਨਮ ਵੀ ਨਹੀਂ ਹੋਇਆ ਸੀ ਪਰ ਫਿਰ ਵੀ ਉਨ੍ਹਾਂ ਬੰਗਾਲ ਦੇ ਸਭਤੋਂ ਮਹਾਨ ਸੰਸਕ੍ਰਿਤਕ ਪ੍ਰਤੀਕਾਂ `ਚੋਂ ਇਕ ਮੰਨੀ ਜਾਣ ਵਾਲੀ ਹਸਤੀ ਨੂੰ ਇਸ ਤਰ੍ਹਾਂ ਸੰਬੋਧਿਤ ਕੀਤਾ ਹੈ ।
ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਉਹ ਬਣਦਾ ਸਨਮਾਨ ਵੀ ਨਹੀਂ ਦਿੱਤਾ
ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ (Narendra Modi) ਨੇ ਉਨ੍ਹਾਂ ਨੂੰ ਉਹ ਬਣਦਾ ਸਨਮਾਨ ਵੀ ਨਹੀਂ ਦਿੱਤਾ, ਜਿਸ ਦੇ ਉਹ ਹੱਕਦਾਰ ਹਨ । ਇਸ ਦੇ ਲਈ ਮੋਦੀ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ । ਲੋਕ ਸਭਾ `ਚ ਚਟੋਪਾਧਿਆਏ ਵਲੋਂ ਰਚਿਤ ਰਾਸ਼ਟਰੀ ਗੀਤ `ਵੰਦੇ ਮਾਤਰਮ` ਦੇ 150 ਸਾਲ ਪੂਰੇ ਹੋਣ ਦੇ ਸੰਦਰਭ `ਚ ਸੋਮਵਾਰ ਨੂੰ ਚਰਚਾ ਦੌਰਾਨ ਪ੍ਰਧਾਨ ਮੰਤਰੀ ਵਲੋਂ ਲੇਖਕ ਦਾ ਜਿ਼ਕਰ ਕੀਤਾ ਜਾਣਾ ਵਿਵਾਦ ਦਾ ਵਿਸ਼ਾ ਬਣ ਗਿਆ ।
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੰਗਤ ਰਾਏ ਨੇ ਚੁੱਕਿਆ `ਦਾ` ਸ਼ਬਦ ਦੀ ਵਰਤੋਂ `ਤੇ ਇਤਰਾਜ਼
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੰਗਤ ਰਾਏ ਨੇ `ਦਾ` ਸ਼ਬਦ ਦੀ ਵਰਤੋਂ `ਤੇ ਇਤਰਾਜ਼ ਜਤਾਇਆ ਅਤੇ ਪ੍ਰਧਾਨ ਮੰਤਰੀ ਨੂੰ ਇਸ ਦੀ ਜਗ੍ਹਾ `ਤੇ `ਬੰਕਿਮ ਬਾਬੂ` (Bankim Babu) ਕਹਿਣ ਦਾ ਸੁਝਾਅ ਦਿੱਤਾ । ਪ੍ਰਧਾਨ ਮੰਤਰੀ ਮੋਦੀ ਨੇ ਤੁਰੰਤ ਇਸ ਭਾਵਨਾ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ “ਮੈਂ ਬੰਕਿਮ `ਬਾਬੂ` ਕਹਾਂਗਾ । ਧੰਨਵਾਦ, ਮੈਂ ਤੁਹਾਡੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹਾਂ ਅਤੇ ਹਲਕੇ-ਫੁਲਕੇ ਅੰਦਾਜ਼ `ਚ ਪੁੱਛਿਆ ਕਿ ਕੀ ਉਹ ਹੁਣ ਰਾਏ ਨੂੰ ਵੀ `ਦਾਦਾ` ਕਹਿ ਸਕਦੇ ਹਨ ।
Read More : ਐੱਨ. ਆਰ. ਸੀ. ਦੀ ਇਜਾਜ਼ਤ ਨਹੀਂ ਦੇਵਾਂਗੀ ਭਾਵੇਂ ਮੇਰੀ ਧੌਣ ਵੱਢ ਦਿਓ : ਮਮਤਾ









