ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਖਿਲਾਫ Vigilance Bureau ਹਾਈਕੋਰਟ ‘ਚ Recall Petition ਕਰੇਗੀ ਦਾਇਰ

0
65

ਚੰਡੀਗੜ੍ਹ: ਪੰਜਾਬ Vigilance Bureau ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਵਿਰੁੱਧ ਜ਼ਮੀਨੀ ਧੋਖਾਧੜੀ ਦੇ ਮਾਮਲੇ ਵਿੱਚ 19 ਅਗਸਤ ਦੇ ਰਿਹਾਈ ਆਦੇਸ਼ ਤੇ ਅਸਾਧਾਰਣ ਸੰਪਤੀ ਦੇ ਮਾਮਲੇ ਵਿੱਚ 12 ਅਗਸਤ ਦੇ ਅਦਾਲਤ ਦੇ ਅੰਤਰਿਮ ਜ਼ਮਾਨਤ ਆਦੇਸ਼ ਦੇ ਵਿਰੁੱਧ ਹਾਈਕੋਰਟ ਵਿੱਚ ਰੀਕਾਲ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ।

ਹਾਈਕੋਰਟ ਦੀ ਵੱਲੋਂ ਸੁਮੇਧ ਸੈਣੀ ਨੂੰ ਬੀਤੇ ਦਿਨ ਰਿਹਾਅ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ, ਜਿਸ ਦੇ ਖਿਲਾਫ ਹੁਣ ਵਿਜੀਲੈਂਸ ਕਾਰਵਾਈ ਕਰੇਗੀ। ਦੱਸ ਦੇਈਏ ਕਿ ਸੈਣੀ ਨੂੰ ਜ਼ਮੀਨ ਧੋਖਾਧੜੀ ਮਾਮਲੇ (ਐਫਆਈਆਰ ਨੰਬਰ 11, ਮੋਹਾਲੀ) ਵਿੱਚ 18 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਨ੍ਹਾਂ ਨੂੰ ਦੇਰ ਸ਼ਾਮ ਇੱਕ ਹੋਰ ਮਾਮਲੇ (ਐਫਆਈਆਰ ਨੰਬਰ 13 -) ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਲਈ, ਵਿਜੀਲੈਂਸ ਹੁਣ ਹਾਈ ਕੋਰਟ ਤੋਂ ਸੈਣੀ ਨੂੰ ਦਿੱਤੇ ਅੰਤਰਿਮ ਜ਼ਮਾਨਤ ਦੇ ਆਦੇਸ਼ ਵਾਪਸ ਲੈਣ ਦੀ ਮੰਗ ਕਰਨ ਜਾ ਰਹੀ ਹੈ ਤਾਂ ਜੋ ਇਸ ਕੇਸ ਦੀ ਜਾਂਚ ਮੁਕੰਮਲ ਹੋ ਸਕੇ।

LEAVE A REPLY

Please enter your comment!
Please enter your name here