ਨਵੀਂ ਦਿੱਲੀ, 9 ਦਸੰਬਰ 2025 : ਦਿੱਲੀ ਪੁਲਸ (Delhi Police) ਨੇ ਦਵਾਰਕਾ ਜ਼ਿਲੇ `ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ (Illegal immigrants) ਖਿਲਾਫ ਕਾਰਵਾਈ ਲਈ ਇਕ ਮਹੀਨੇ ਤੱਕ ਆਪ੍ਰੇਸ਼ਨ ਕਲੀਨ ਸਵੀਪ (Operation Clean Sweep) ਚਲਾਉਣ ਦੌਰਾਨ 130 ਵਿਦੇਸ਼ੀ ਨਾਗਰਿਕਾਂ (130 foreign nationals) ਨੂੰ ਫੜਿਆ ਹੈ । ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਲਈ ਇਕ ਡਿਟੈਂਸ਼ਨ ਸੈਂਟਰ `ਚ ਭੇਜ ਦਿੱਤਾ ਹੈ । ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ ।
ਕੌਣ ਕੌਣ ਹੈ ਸ਼ਾਮਲ
ਅਧਿਕਾਰੀ ਨੇ ਦੱਸਿਆ ਕਿ ਡਿਟੈਂਸ਼ਨ ਸੈਂਟਰ `ਚ ਭੇਜੇ ਗਏ ਲੋਕਾਂ `ਚ ਨਾਇਜੀਰੀਆ (87), ਆਇਵਰੀ ਕੋਸਟ (11), ਕੈਮਰੂਨ (10), ਘਾਨਾ (10), ਸੇਨੇਗਲ (4), ਲਾਇਬੇਰੀਆ (3), ਸਿਏਰਾ ਲਿਓਨ (2), ਯੁਗਾਂਡਾ (2) ਅਤੇ ਗਿਨੀ (1) ਦੇ ਨਾਗਰਿਕ ਸ਼ਾਮਲ ਹਨ । ਪੁਲਸ ਨੇ ਦੱਸਿਆ ਕਿ ਇਨ੍ਹਾਂ `ਚੋਂ ਕਈ ਲੋਕ ਕਥਿਤ ਤੌਰ `ਤੇ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਰਹਿ ਰਹੇ ਸਨ ਜਾਂ ਕਿਰਾਏ ਦੇ ਮਕਾਨਾਂ `ਚ ਗ਼ੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਸਨ । ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਦਵਾਰਕਾ ਦੇ ਸਾਰੇ ਪੁਲਸ ਥਾਣਿਆਂ `ਚ ਚਲਾਈ ਗਈ ।
Read More : ਦਿੱਲੀ ਧਮਾਕਿਆਂ ਨਾਲ ਜੁੜੀ ਸ਼ੱਕੀ ਕਾਰ ਦੀ ਭਾਲ ਕਰ ਰਹੀ ਹੈ ਦਿੱਲੀ ਪੁਲਸ









