ਰੇਲਵੇ ਟੈ੍ਕ ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੁਲਸ ਨੇ ਮੌਕੇ ਤੇ ਪਹੁੰਚ ਹਟਾਇਆ

0
30
Kisan Protest

ਜਲੰਧਰ, 5 ਦਸੰਬਰ 2025 : ਪੰਜਾਬ ਦੇ 19 ਜਿਲਿਆਂ ਦੀਆਂ 26 ਥਾਵਾਂ ਤੇ ਦੋ ਘੰਟਿਆਂ ਲਈ ਕਿਸਾਨਾਂ ਵਲੋਂ ਕੀਤੇ ਗਏ ਰੇਲਵੇ ਟੈ੍ਰਕ ਜਾਮ (Railway track jam) ਦੌਰਾਨ ਪੰਜਾਬ ਪੁਲਸ ਵਲੋਂ ਧਰਨਾਕਾਰੀ ਕਿਸਾਨਾਂ (Protesting farmers) ਨੂੰ ਰੇਲਵੇ ਟੈ੍ਰਕ ਜਾਮ ਕਰਨ ਤੋ਼ ਰੋਕਣ ਲਈ ਉਥੋਂ ਹਟਾਇਆ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਕਿਸਾਨਾਂ ਨੇ ਫਿਰੋਜ਼ਪੁਰ, ਜਲੰਧਰ ਅਤੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਕੀਤੇ । ਇਸ ਦੌਰਾਨ ਕਈਂ ਥਾਵਾਂ ‘ਤੇ ਕੁਝ ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਕਾਰ ਮਾਮੂਲੀ ਜਿਹੀ ਝੜੱਪ ਵੀ ਹੋਈ ।

ਜਲੰਧਰ ਵਿਚ ਪੁਲਸ ਨੇ ਕਿਸਾਨਾਂ ਨੂੰ ਲਿਆ ਹਿਰਾਸਤ ਵਿਚ

ਜਲੰਧਰ ਵਿਖੇ ਰੇਲਵੇ ਟੈ੍ਕ ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੁਲਸ ਨੇ ਹਿਰਾਸਤ ਵਿਚ (Police detained) ਲਿਆ ਅਤੇ ਲੁਧਿਆਣਾ ਵਿਖੇ ਧਰਨਾ ਦੇਣ ਜਾ ਰਹੇ ਕਿਸਾਨਾਂ ਨੂੰ ਪੁਲਸ ਨੇ ਪਹੁੰਚਣ ਤੋਂ ਰੋਕ ਲਿਆ । ਪ੍ਰਦਰਸ਼ਨ ਦੇ ਐਲਾਨ ਦੀ ਜਾਣਕਾਰੀ ਮਿਲਦਿਆਂ ਹੀ ਪੰਜਾਬ ਪੁਲਸ ਸ਼ੁੱਕਰਵਾਰ ਸਵੇਰੇ ਕਿਸਾਨ ਆਗੂਆਂ ਦੇ ਘਰਾਂ ‘ਤੇ ਪਹੁੰਚੀ ਅਤੇ ਕਈ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ । ਕਿਸਾਨ ਆਗੂਆਂ ਦਿਲਬਾਗ ਸਿੰਘ, ਮੱਖਣ ਸਿੰਘ ਅਤੇ ਸੁਖਦੇਵ ਮਗਲੀ ਨੂੰ ਘਰਾਂ ‘ਚ ਨਜ਼ਰਬੰਦ ਕਰ ਦਿੱਤਾ ਗਿਆ ।

ਭਾਰਤੀ ਕਿਸਾਨ ਮਜਦੂਰ ਯੂਨੀਅਨ ਪ੍ਰਧਾਨ ਨੇ ਕੀ ਆਖਿਆ

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (Indian Farmers’ Workers Union) ਦੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਪੁਲਸ ਵਲੋਂ ਦੋ ਘੰਟਿਆਂ ਦੇ ਰੇਲਵੇ ਟੈ੍ਕ ਜਾਮ ਦੀ ਕਾਲ ਤੋਂ ਪਹਿਲਾਂ ਹੀ ਬੀਤੀ ਰਾਤ ਛਾਪੇਮਾਰੀ ਸ਼ੁਰੂ ਕਰ ਦਿੱਤੀ । ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦਾ ਨਿੱਜੀਕਰਨ (Privatization of Electricity Board) ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਜ਼ਮੀਨਾਂ ਨਿੱਜੀ ਹੱਥਾਂ ਵਿਚ ਚਲੀਆਂ ਜਾਣਗੀਆਂ ।

ਪ੍ਰਦਰਸ਼ਨਕਾਰੀ ਕਿਸਾਨ ਕਰ ਰਹੇ ਹਨ ਬਿਜਲੀ ਸੋਧ ਬਿੱਲ ਵਾਪਸ ਲੈਣ ਦੀ ਮੰਗ

ਦਿਲਬਾਗ ਸਿੰਘ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਬਿਜਲੀ ਨਹੀਂ ਮਿਲੇਗੀ । 90 ਫੀਸਦੀ ਗਰੀਬ ਆਪਣੀ ਬਿਜਲੀ ਗੁਆ ਦੇਣਗੇ । ਪ੍ਰਦਰਸ਼ਨਕਾਰੀ ਕਿਸਾਨ ਬਿਜਲੀ ਸੋਧ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੇ ਹਨ । ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀ. ਸੀ. ਐਮ. ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਰੇਲਗੱਡੀਆਂ ਦੇ ਸਮਾਂ-ਸਾਰਣੀਆਂ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ । ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਪ੍ਰਭਾਵਿਤ ਰੇਲਗੱਡੀਆਂ ਦੀ ਸੂਚੀ ਛੇਤੀ ਹੀ ਜਾਰੀ ਕੀਤੀ ਜਾਵੇਗੀ ।

Read More : ਕਿਸਾਨਾਂ ਵਲੋਂ 19 ਜਿ਼ਲਿਆਂ ਵਿਚ 26 ਥਾਵਾਂ ਤੇ ਕੀਤੇ ਜਾਣਗੇ ਰੇਲਵੇ ਟੈ੍ਕ ਜਾਮ

LEAVE A REPLY

Please enter your comment!
Please enter your name here