ਯੂਕ੍ਰੇਨ ਜੰਗ ਨੂੰ ਖਤਮ ਕਰਨਾ ਮੁਸ਼ਕਿਲ ਕੰਮ : ਪੁਤਿਨ

0
19
Valdimir Putin

ਮਾਸਕੋ, 5 ਦਸੰਬਰ 2025 : ਰੂਸ ਦੇ ਰਾਸ਼ਟਰਪਤੀ (President of Russia) ਵਲਾਦੀਮੀਰ ਪੁਤਿਨ ਨੇ ਆਖਿਆ ਹੈ ਕਿ ਯੂਕ੍ਰੇਨ `ਚ ਜੰਗ (War in Ukraine) ਖਤਮ ਕਰਨ ਲਈ ਅਮਰੀਕੀ ਪ੍ਰਤੀਨਿਧੀਆਂ ਨਾਲ ਉਨ੍ਹਾਂ ਦੀ 5 ਘੰਟੇ ਲੰਬੀ ਗੱਲਬਾਤ `ਜ਼ਰੂਰੀ` ਅਤੇ `ਲਾਭਦਾਇਕ` ਰਹੀ ਪਰ ਇਹ `ਬਹੁਤ ਮੁਸ਼ਕਿਲ ਕੰਮ` ਵੀ ਹੈ ਕਿਉਂਕਿ ਕੁਝ ਅਮਰੀਕੀ ਪ੍ਰਸਤਾਵ ਕ੍ਰੇਮਲਿਨ ਲਈ ਪੂਰੀ ਤਰ੍ਹਾਂ ਨਾ-ਮੰਨਣਯੋਗ ਸਨ । ਪੁਤਿਨ ਨੇ ਇਹ ਗੱਲ ਵੀਰਵਾਰ ਨੂੰ ਨਵੀਂ ਦਿੱਲੀ ਯਾਤਰਾ ਤੋਂ ਠੀਕ ਪਹਿਲਾਂ ਇੰਡੀਆ ਟੂਡੇ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ `ਚ ਕਹੀ । ਪੂਰੀ ਇੰਟਰਵਿਊ ਅਜੇ ਪ੍ਰਸਾਰਿਤ ਨਹੀਂ ਹੋਈ ਹੈ ਪਰ ਰੂਸੀ ਸਰਕਾਰੀ ਸਮਾਚਾਰ ਏਜੰਸੀਆਂ ਟੀ. ਏ. ਐੱਸ. ਐੱਸ. ਅਤੇ ਆਰ. ਆਈ. ਏ. ਨੋਵੋਸਤੀ ਨੇ ਉਨ੍ਹਾਂ ਦੇ ਕੁਝ ਬਿਆਨਾਂ ਨੂੰ `ਕੋਟ` ਕੀਤਾ ਹੈ ।

ਕੁਝ ਪ੍ਰਸਤਾਵਾਂ `ਤੇ ਮਾਸਕੋ ਚਰਚਾ ਲਈ ਤਿਆਰ ਹੈ

ਵਲਾਦੀਮੀਰ ਪੁਤਿਨ (Vladimir Putin) ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ (ਵੀਰਵਾਰ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਅਤੇ ਉਨ੍ਹਾਂ ਦੇ ਜਵਾਈ ਜੇਰੇਡ ਕੁਸ਼ਨਰ ਮਿਆਮੀ `ਚ ਯੂਕੇਨ ਦੇ ਮੁੱਖ ਬੁਲਾਰੇ ਰੁਸਤਮ ਉਮਰੋਵ (Chief spokesman of the Ukrainian government Rustam Umarov) ਨਾਲ ਅਗਲੇ ਦੌਰ ਦੀ ਗੱਲਬਾਤ ਕਰਨ ਵਾਲੇ ਹਨ । ਟੀ. ਏ. ਐੱਸ. ਐੱਸ. ਅਨੁਸਾਰ ਪੁਤਿਨ ਨੇ ਕਿਹਾ ਕਿ ਕ੍ਰੇਮਲਿਨ `ਚ ਹੋਈ ਗੱਲਬਾਤ `ਚ ਅਮਰੀਕੀ ਸ਼ਾਂਤੀ ਪ੍ਰਸਤਾਵ ਦੇ ਹਰ ਪਹਿਲੂ `ਤੇ ਵਿਸਥਾਰ ਨਾਲ ਚਰਚਾ ਕਰਨੀ ਪਈ, ਇਸ ਲਈ ਇੰਨਾ ਸਮਾਂ ਲੱਗਾ । ਉਨ੍ਹਾਂ ਨੇ ਇਸ ਨੂੰ ਜ਼ਰੂਰੀ ਅਤੇ ਬਹੁਤ ਠੋਸ ਗੱਲਬਾਤ ਦੱਸਿਆ । ਪੁਤਿਨ ਨੇ ਕਿਹਾ ਕਿ ਕੁਝ ਪ੍ਰਸਤਾਵਾਂ `ਤੇ ਮਾਸਕੋ ਚਰਚਾ ਲਈ ਤਿਆਰ (Moscow ready for discussion) ਹੈ ਪਰ ਕਈ ਵਿਵਸਥਾਵਾਂ ਅਜਿਹੀਆਂ ਹਨ, ਜਿਨ੍ਹਾਂ ਨਾਲ ਅਸੀਂ ਕਿਸੇ ਵੀ ਹਾਲ `ਚ ਸਹਿਮਤ ਨਹੀਂ ਹੋ ਸਕਦੇ । ਇਹ ਬੇਹੱਦ ਔਖਾ ਕੰਮ ਹੈ ।

ਟਰੰਪ ਮੁਤਾਬਕ ਪੁਤਿਨ ਇਕ ਸਮਝੌਤੇ ਲਈ ਹਨ ਤਿਆਰ

ਦੱਸਣਯੋਗ ਹੈ ਕਿ ਇਹ ਉੱਚ ਪੱਧਰੀ ਗੱਲਬਾਤ ਲੱਗਭਗ 4 ਸਾਲ ਤੋਂ ਚੱਲ ਰਹੀ ਯੂਕ੍ਰੇਨ ਜੰਗ ਨੂੰ ਖਤਮ ਕਰਨ ਦੀਆਂ ਟਰੰਪ ਦੀਆਂ ਨਵੀਆਂ ਕੋਸਿ਼ਸ਼ਾਂ ਦਾ ਹਿੱਸਾ ਹਨ । ਹਾਲ ਦੇ ਦਿਨਾਂ `ਚ ਸ਼ਾਂਤੀ ਕੋਸਿ਼ਸ਼ਾਂ ਨੇ ਰਫਤਾਰ ਫੜੀ ਹੈ, ਹਾਲਾਂਕਿ ਰੂਸ ਅਤੇ ਯੂਕ੍ਰੇਨ ਦੋਵਾਂ ਦੀ `ਲਾਲ ਲਕੀਰਾਂ ਨੂੰ ਪਾਰ ਕਰਨਾ ਅਜੇ ਵੀ ਬਹੁਤ ਮੁਸ਼ਕਿਲ ਚੁਣੌਤੀ ਲੱਗ ਰਹੀ ਹੈ । ਟਰੰਪ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਵਿਟਕਾਫ ਅਤੇ ਕੁਸ਼ਨਰ ਕ੍ਰੇਮਲਿਨ `ਚ ਪੁਤਿਨ ਨਾਲ ਆਪਣੀ ਮੈਰਾਥਨ ਮੀਟਿੰਗ ਨਾਲ ਇਸ ਮਜ਼ਬੂਤ ਵਿਸ਼ਵਾਸ ਨਾਲ ਪਰਤੇ ਹਨ ਕਿ ਪੁਤਿਨ ਜੰਗ ਖਤਮ ਕਰਨਾ ਚਾਹੁੰਦੇ ਹਨ। ਟਰੰਪ ਮੁਤਾਬਕ ਪੁਤਿਨ ਇਕ ਸਮਝੌਤੇ ਲਈ ਤਿਆਰ ਹਨ ।

Read More : ਰੂਸੀ ਰਾਸ਼ਟਰਪਤੀ ਪੁਤਿਨ ਨੇ ਫੌਜੀ ਵਰਦੀ ਵਿੱਚ ਕੀਤਾ ਕੁਰਸਕ ਦਾ ਦੌਰਾ

LEAVE A REPLY

Please enter your comment!
Please enter your name here