ਗੁਰਦਾਸਪੁਰ/ਇਸਲਾਮਾਬਾਦ, 5 ਦਸੰਬਰ 2025 : ਪਾਕਿਸਤਾਨ (Pakistan) ਵਿਚ 1285 ਹਿੰਦੂ ਪੂਜਾ ਸਥਾਨ (Hindu place of worship) ਅਤੇ 532 ਗੁਰਦੁਆਰੇ (Gurudwara) ਹਨ ਪਰ ਇਸ ਸਮੇਂ ਸਿਰਫ਼ 37 ਹੀ ਪੂਜਾ ਲਈ ਕਾਰਜਸ਼ੀਲ ਹਨ ।
ਕਿਹੜੇ ਦੋ ਮੁੱਖ ਕਾਰਨ ਹਨ ਅਜਿਹਾ ਹੋਣ ਦੇ
ਇਹ ਮੁੱਖ 2 ਕਾਰਨ ਹਨ : ਪਹਿਲਾਂ ਇਨ੍ਹਾਂ ਖੇਤਰਾਂ ਵਿਚ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੀ ਘੱਟ ਆਬਾਦੀ ਅਤੇ ਦੂਸਰਾ ਇਨ੍ਹਾਂ ਪੂਜਾ ਅਸਥਾਨਾਂ ਦੀ ਸਾਂਭ-ਸੰਭਾਲ ਚ ਸਬੰਧਤ ਅਧਿਕਾਰੀਆਂ ਦੀ ਢਿੱਲ ਅਤੇ ਮੁਸਲਿਮ ਭਾਈਚਾਰੇ ਦੇ ਅੰਦਰ ਰਾਜਨੀਤਿਕ ਤੌਰ `ਤੇ ਪ੍ਰਭਾਵਸ਼ਾਲੀ ਵਿਅਕਤੀਆਂ ਦੁਆਰਾ ਗੈਰ-ਕਾਨੂੰਨੀ ਕਬਜ਼ਾ ਕਰਨਾ ਹੈ ।
ਉੱਚ-ਪੱਧਰੀ ਕਮੇਟੀ ਦੇ ਕਨਵੀਨਰ ਸੈਨੇਟਰ ਦਿਨੇਸ਼ ਕੁਮਾਰ ਨੇ ਕੀ ਆਖਿਆ
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਇਹ ਅੰਕੜੇ ਇਸਲਾਮਾਬਾਦ `ਚ ਹੋਈ ਪਾਕਿਸਤਾਨ ਸੰਸਦੀ ਘੱਟ ਗਿਣਤੀ ਭਾਈਚਾਰਿਆਂ (Pakistan parliamentary minority communities) ਦੀ ਕਮੇਟੀ ਦੀ ਪਹਿਲੀ ਮੀਟਿੰਗ `ਚ ਪੇਸ਼ ਕੀਤੇ ਗਏ ਸਨ । ਸੂਤਰਾਂ ਅਨੁਸਾਰ ਉੱਚ-ਪੱਧਰੀ ਕਮੇਟੀ ਦੇ ਕਨਵੀਨਰ ਸੈਨੇਟਰ ਦਿਨੇਸ਼ ਕੁਮਾਰ ਨੇ ਕਿਹਾ ਕਿ ਕਮੇਟੀ ਇਹ ਯਕੀਨੀ ਬਣਾਉਣ ਲਈ ਕੰਮ ਕਰੇਗੀ ਕਿ ਗੈਰ-ਮੁਸਲਮਾਨਾਂ ਲਈ ਸੰਵਿਧਾਨਕ ਗਾਰੰਟੀਆਂ ਨੂੰ ਵਿਵਹਾਰਕ ਸੁਰੱਖਿਆ ਸਰਹੱਦ ` ਅਤੇ ਨੀਤੀ ਸੁਧਾਰਾਂ `ਚ ਬਦਲਿਆ ਜਾਵੇ ।
ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਰਿਹਾ ਹੈ ਹਿੰਦੂ ਅਤੇ ਸਿੱਖ ਪੂਜਾ ਸਥਾਨਾਂ ਦੀ ਸਾਂਭ ਸੰਭਾਲ ਕਰਨ ਵਿਚ ਅਸਫਲ : ਵੈਕਵਾਨੀ
ਮੀਟਿੰਗ `ਚ ਬੋਲਦਿਆਂ ਪਾਕਿਸਤਾਨ ਹਿੰਦੂ ਕੌਂਸਲ ਦੇ ਮੁਖੀ ਡਾ. ਰਮੇਸ਼ ਕੁਮਾਰ ਵੈਕਵਾਨੀ ਨੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (Evacuee Trust Property Board) (ਵਕਫ਼ ਬੋਰਡ) ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਜਾਇਦਾਦਾਂ, ਖਾਸ ਕਰਕੇ ਹਿੰਦੂ ਅਤੇ ਸਿੱਖ ਪੂਜਾ ਸਥਾਨਾਂ ਦੀ ਸਾਂਭ-ਸੰਭਾਲ ਕਰਨ `ਚ ਅਸਫਲ ਰਿਹਾ ਹੈ ਅਤੇ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਦੁਆਰਾ ਹਿੰਦੂ ਅਤੇ ਸਿੱਖ ਧਾਰਮਿਕ ਸਥਾਨਾਂ (Hindu and Sikh religious places) ਨੂੰ ਗੈਰ-ਕਾਨੂੰਨੀ ਕਬਜ਼ੇ ਤੋਂ ਮੁਕਤ ਕਰਨ ਲਈ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ ।
Read More : ਕੈਨੇਡਾ ‘ਚ ਮੰਦਰ ‘ਤੇ ਹਮਲਾ, ਪੁਲਿਸ ਅਧਿਕਾਰੀ ਮੁਅੱਤਲ









