ਪਟਿਆਲਾ, 4 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ (Harchand Singh Barsat) ਨੇ ਇਕ ਪੱਤਰ ਜਾਰੀ ਕਰਕੇ ਵਾਰਡ ਨੰ 42 ਤੋਂ ਆਪ ਦੇ ਕੌਂਸਲਰ ਕ੍ਰਿਸ਼ਨ ਚੰਦ ਬੁੱਧੂ (Krishna Chand Budhu) ਨੂੰ ਪਾਰਟੀ ਵਿਚੋਂ ਵੱਖ-ਵੱਖ ਅਹੁਦਿਆਂ ਅਤੇ ਜਿੰਮੇਵਾਰੀ ਤੋਂ ਮੁਅੱਤਲ ਕਰ ਦਿੱਤਾ ਹੈ ।
ਕੌਂਸਲਰ ਬੁੱਧੂ ਨੂੰ ਪਾਰਟੀ ਵਿਚੋਂ ਮੁਅੱਤਲ ਕੀਤੇ ਜਾਣ ਦਾ ਮੁੱਖ ਕਾਰਨ ਪਾਰਟੀ ਵਿਰੋਧੀ ਗਤੀਵਿਧੀਆਂ
ਕੌਂਸਲਰ ਬੁੱਧੂ ਨੂੰ ਪਾਰਟੀ ਵਿਚੋਂ ਮੁਅੱਤਲ ਕੀਤੇ ਜਾਣ ਦਾ ਮੁੱਖ ਕਾਰਨ ਪਾਰਟੀ ਵਿਰੋਧੀ ਗਤੀਵਿਧੀਆਂ (Anti-party activities) ਵਿਚ ਸ਼ਾਮਲ ਹੋਣਾ ਦੱਸਿਆ ਜਾ ਰਿਹਾ ਹੈ । ਕਿਉਂਕਿ ਉਨ੍ਹਾਂ ਵਲੋਂ ਪਹਿਲਾਂ ਵੀ ਅਤੇ ਹਾਲ ਹੀ ਦੇ ਵਿਚ ਵੀ ਲਗਾਤਾਰ ਪਾਰਟੀ ਵਿਰੋਧੀ ਸੁਰ ਅਲਾਪੇ ਜਾ ਰਹੇ ਸਨ । ਜਿਸਦੇ ਚਲਦਿਆਂ ਪਾਰਟੀ ਨੇ ਕ੍ਰਿਸ਼ਨ ਚੰਦ ਬੁੱਧੂ ਨੂੰ ਪਾਰਟੀ ਵਿਚ ਅਹੁਦਿਆਂ ਅਤੇ ਜਿੰਮੇਵਾਰੀਆਂ ਤੋਂ ਮੁਅੱਤਲ (Suspension) ਕਰ ਦਿੱਤਾ ਹੈ ।
Read More : ਪੰਜਾਬ ਸਰਕਾਰ ਨੇ ਧਰਨੇ ‘ਚ ਸ਼ਾਮਲ ਸਮੁੱਚੇ ਕੱਚੇ ਮੁਲਾਜ਼ਮ ਕੀਤੇ ਮੁਅੱਤਲ









