ਪਟਿਆਲਾ, 4 ਦਸੰਬਰ 2025 : ਪਟਿਆਲਾ-ਸੰਗਰੂਰ ਰੋਡ (Patiala-Sangrur Road) ’ਤੇ ਅੱਜ ਇਕ ਪ੍ਰਾਈਵੇਟ ਕੰਪਨੀ ਦੀ ਏ. ਸੀ. ਬੱਸ ਨੂੰ ਚਲਦੇ ਸਮੇਂ ਅੱਗ ਲੱਗ (Fire) ਗਈ ।
ਅੱਗ ਲੱਗਣ ਕਾਰਨ ਤਕਨੀਕੀ ਖਰਾਬੀ ਦੱਸਿਆ ਗਿਆ
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਸ ’ਚ ਆਈ ਤਕਨੀਕੀ ਖ਼ਰਾਬੀ (Technical malfunction) ਕਾਰਨ ਇਹ ਹਾਦਸਾ ਵਾਪਰਿਆ ਅਤੇ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ । ਸਥਾਨਕ ਲੋਕਾਂ ਨੇ ਸਵਾਰੀਆਂ ਨੂੰ ਬੱਸ ’ਚੋਂ ਬਾਹਰ ਕੱਢਿਆ । ਵਾਇਰਲ ਹੋਈ ਵੀਡੀਓ ਅਨੁਸਾਰ ਬੱਸਾਂ ਨੂੰ ਲੱਗੀ ਅੱਗ ਨੇ ਮਿੰਟਾਂ ਵਿਚ ਭਿਆਨਕ ਰੂਪ ਧਾਰ ਲਿਆ ਅਤੇ ਦੇਖਦੇ ਹੀ ਦੇਖਦੇ ਬੱਸ ਅੱਗ ਦੇ ਭਾਂਬੜ ਵਿਚ ਤਬਦੀਲ ਹੋ ਗਈ ।
Read More : ਯਾਤਰੂਆਂ ਨਾਲ ਭਰੀ ਬਸ ਨੂੰ ਤੜਕੇ ਲੱਗੀ ਜੀਰਕਪੁਰ ਫਲਾਈਓਵਰ ਤੇ ਅੱਗ









