ਅਧਿਕਾਰੀਆਂ ਕਰਮਚਾਰੀਆਂ ਲਈ ਆਧਾਰ ਆਧਾਰਤ ਬਾਇਓਮੈਟ੍ਰਿਕ ਹਾਜ਼ਰੀ ਲਾਜ਼ਮੀ

0
18
biometric attendance

ਚੰਡੀਗੜ੍ਹ, 4 ਦਸੰਬਰ 2025 : ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਦੇ ਕਮਿਸ਼ਨਰ ਅਮਿਤ ਕੁਮਾਰ ਨੇ ਇਕ ਮੀਟਿੰਗ ਬੁਲਾ ਕੇ ਹੁਕਮ ਜਾਰੀ ਕੀਤਾ ਹੈ ਕਿ ਕਾਰਪੋਰੇਸ਼ਨ ਦੇ ਸਮੁੱਚੇ ਅਧਿਕਾਰੀਆਂ-ਕਰਮਚਾਰੀਆਂ ਲਈ ਆਧਾਰ-ਆਧਾਰਤ ਬਾਇਓਮੈਟ੍ਰਿਕ ਹਾਜ਼ਰੀ (Aadhaar-based biometric attendance) ਲਾਜ਼ਮੀ ਕਰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਨਵੰਬਰ ਤੋਂ ਆਧਾਰ-ਲਿੰਕਡ ਤਨਖਾਹ ਵੰਡ ਨੂੰ ਲਾਗੂ ਕਰਨ ਦੇ ਪਹਿਲਾਂ ਦੇ ਨਿਰਦੇਸ਼ਾਂ ਦੇ ਬਾਵਜੂਦ, ਤਕਨੀਕੀ ਅਤੇ ਪ੍ਰਸ਼ਾਸਕੀ ਦੇਰੀ ਕਾਰਨ ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ ਨਹੀਂ ਹੋ ਸਕਿਆ ।

ਦਸੰਬਰ ਦੀ ਤਨਖਾਹ ਆਧਾਰ ਆਧਾਰਤ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਨੂੰ ਜੋੜਨ ਤੋ ਬਾਅਦ ਹੀ ਕੀਤੀ ਜਾਵੇਗੀ ਜਾਰੀ

ਕਮਿਸ਼ਨਰ ਅਮਿਤ ਕੁਮਾਰ (Commissioner Amit Kumar) ਨੇ ਬਾਇਓਮੈਟ੍ਰਿਕਸ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਵਿਚ ਵਾਰ-ਵਾਰ ਦੇਰੀ ‘ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਨਿਰਦੇਸ਼ ਜਾਰੀ ਕੀਤੇ ਕਿ ਦਸੰਬਰ ਦੀਆਂ ਤਨਖਾਹਾਂ ਬਿਨਾਂ ਕਿਸੇ ਛੋਟ ਦੇ ਹਰੇਕ ਕਰਮਚਾਰੀ ਲਈ ਆਧਾਰ-ਅਧਾਰਤ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਨੂੰ ਜੋੜਨ ਤੋਂ ਬਾਅਦ ਹੀ ਜਾਰੀ ਕੀਤੀਆਂ ਜਾਣਗੀਆਂ । ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ‘ਤੇ ਜਿ਼ੰਮੇਵਾਰ ਅਧਿਕਾਰੀਆਂ ਵਿਰੁੱਧ ਢੁੱਕਵੀਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਸੰਬਰ ਤੋਂ ਬਾਅਦ ਤਨਖਾਹ ਪ੍ਰਕਿਰਿਆ (Payroll process) ਲਈ ਹਾਜ਼ਰੀ ਦੀ ਕੋਈ ਵੀ ਸਰੀਰਕ ਤਸਦੀਕ ਸਵੀਕਾਰ ਨਹੀਂ ਕੀਤੀ ਜਾਵੇਗੀ ।

Read More : ਚੰਡੀਗੜ੍ਹ ਨਗਰ ਨਿਗਮ ਚੋਣਾਂ ਸੰਬੰਧੀ ਭਾਰਤੀ ਚੋਣ ਕਮਿਸ਼ਨ ਨੇ ਲਏ ਅਹਿਮ ਫੈਸਲੇ, ਵੋਟਰਾਂ ਨੂੰ ਦਿੱਤੀ ਖਾਸ ਸਹੂਲਤ

LEAVE A REPLY

Please enter your comment!
Please enter your name here