ਅਦਾਕਾਰ ਰਣਵੀਰ ਸਿੰਘ ਵਿਰੁੱਧ ਸਿ਼ਕਾਇਤ ਦਰਜ

0
16

ਬੈਂਗਲੁਰੂ, 4 ਦਸੰਬਰ 2025 : ਕਰਨਾਟਕ ਦੇ ਇਕ ਵਕੀਲ ਨੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Bollywood actor Ranveer Singh) ਵਿਰੁੱਧ ਪੁਲਸ ਕੋਲ ਸਿ਼ਕਾਇਤ ਦਰਜ ਕਰਵਾਈ ਹੈ । ਇਸ ਵਿਚ ਉਨ੍ਹਾਂ `ਤੇ ਫਿਲਮ `ਕੰਤਾਰਾ (Film Kantara) `ਚ ਦਰਸਾਈ ਗਈ `ਦੈਵ’ (ਭੂਤ ਕੋਲਾ) ਪ੍ਰੰਪਰਾ ਦਾ ਮਜ਼ਾਕ ਉਡਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਗਿਆ ਹੈ ।

‘ਕੰਤਾਰਾ` ਵਿਚ `ਦੈਵ’ ਪ੍ਰੰਪਰਾ ਦਾ ਮਜ਼ਾਕ ਉਡਾਉਣ ਦਾ ਹੈ ਮਾਮਲਾ

ਹਾਲਾਂਕਿ, ਹਾਈ ਗਰਾਊਂਡਸ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਿ਼ਕਾਇਤ (Complaint ) ਸਬੰਧੀ ਅਜੇ ਤੱਕ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ । ਸਿ਼ਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਰਣਵੀਰ ਨੇ 28 ਨਵੰਬਰ ਨੂੰ ਗੋਆ ਵਿਚ ਕੌਮਾਂਤਰੀ ਫਿਲਮ ਫੈਸਟੀਵਲ ਆਫ਼ ਇੰਡੀਆ ਦੇ ਸਮਾਪਤੀ ਸਮਾਰੋਹ ਦੌਰਾਨ ਉਕਤ ਫਿਲਮ `ਚ ਦਰਸਾਈ ਗਈ ਪਵਿੱਤਰ `ਦੈਵ` ਪ੍ਰੰਪਰਾ ਦਾ ਖੁੱਲ੍ਹ ਕੇ ਮਜ਼ਾਕ (Joke) ਉਡਾਇਆ ।

Read More : ਬਾਲੀਵੁੱਡ ਅਦਾਕਾਰਾ ਮਨਾਰਾ ਚੋਪੜਾ ਦੇ ਪਿਤਾ ਦਾ ਦਿਹਾਂਤ

LEAVE A REPLY

Please enter your comment!
Please enter your name here