ਕਫ ਸਿਰਪ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਪ੍ਰਮੋਟਰ ਦੀ ਜਾਇਦਾਦ ਕੁਰਕ

0
17
ED raids

ਨਵੀਂ ਦਿੱਲੀ, 4 ਦਸੰਬਰ 2025 : ਮੱਧ ਪ੍ਰਦੇਸ਼ (Madhya Pradesh) `ਚ ਘੱਟੋ-ਘੱਟ 20 ਬੱਚਿਆਂ ਦੀ ਮੌਤ ਲਈ ਕਥਿਤ ਤੌਰ `ਤੇ ਜਿ਼ੰਮੇਵਾਰ ਮੰਨੇ ਜਾ ਰਹੇ ਕਫ ਸਿਰਪ ਕੋਲਫ ਦੇ ਨਿਰਮਾਤਾ (Manufacturers of cough syrup Kolf) ਸ੍ਰੀਸਨ ਫਾਰਮਾ ਸਿਊਟੀਕਲਜ਼ ਦੇ ਪ੍ਰਮੋਟਰ ਦੇ ਚੇਨਈ ਸਥਿਤ 2 ਫਲੈਟ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਕੁਰਕ ਕਰ ਲਏ ਗਏ । ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ । ਇਕ ਬਿਆਨ ਵਿਚ ਕਿਹਾ ਗਿਆ ਕਿ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਕੋਡੰਬੱਕਮ ਵਿਚ ਸਥਿਤ ਇਹ ਜਾਇਦਾਦਾਂ ਜੀ. ਰੰਗਨਾਥਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮਲਕੀਅਤ ਵਾਲੀਆਂ ਹਨ । ਇਨ੍ਹਾਂ ਫਲੈਟਾਂ ਦੀ ਕੀਮਤ 2.04 ਕਰੋੜ ਰੁਪਏ ਹੈ । ਰੰਗਨਾਥਨ (Ranganathan) ਨੂੰ ਅਕਤੂਬਰ ਵਿਚ ਮੱਧ ਪ੍ਰਦੇਸ਼ ਪੁਲਸ ਨੇ ਗ੍ਰਿਫਤਾਰ ਕੀਤਾ ਸੀ ।

ਈ. ਡੀ. ਨੇ ਕੀ ਲਗਾਇਆ ਦੋਸ਼

ਈ. ਡੀ. ਨੇ ਦੋਸ਼ ਲਗਾਇਆ ਕਿ ਸ੍ਰੀਸਨ ਫਾਰਮਾ `ਆਪਣੀ ਨਿਰਮਾਣ ਲਾਗਤ ਨੂੰ ਘਟਾਉਣ ਅਤੇ ਮੁਨਾਫਾ ਵਧਾਉਣ ਲਈ ਵੱਡੇ ਪੱਧਰ `ਤੇ ਅਨੁਚਿਤ ਵਪਾਰ ਪ੍ਰਥਾਵਾਂ ਵਿਚ ਸ਼ਾਮਲ ਰਹੀ । ਜਾਂਚ ਵਿਚ ਪਤਾ ਲੱਗਾ ਕਿ ਨਿਰਮਾਤਾ ਨੇ ਦਵਾਈਆਂ ਦੇ ਨਿਰਮਾਣ ਵਿਚ ਗੁਣਵੱਤਾ ਜਾਂਚ ਦੇ ਬਿਨਾਂ ਦਵਾਈ ਬਣਾਉਣ ਦੇ ਪੱਧਰ ਦੀ ਗੁਣਵੱਤਾ ਵਾਲੇ ਕੱਚੇ ਮਾਲ ਦੀ ਬਿਜਾਏ ਉਦਯੋਗ ਵਿਚ ਵਰਤੇ ਜਾਣ ਵਾਲੇ ਕੱਚੇ ਮਾਲ ਦੀ ਵਰਤੋਂ ਕੀਤੀ ।

Read More : ਈ. ਡੀ. ਨੇ ਮਾਰੇ ਚਾਰਟਰਡ ਅਕਾਊਂਟੈਂਟ ਨਰੇਸ਼ ਕੇਜਰੀਵਾਲ ਦੇ ਟਿਕਾਣਿਆਂ `ਤੇ ਛਾਪੇ

LEAVE A REPLY

Please enter your comment!
Please enter your name here