ਲਾਲ ਕਿਲਾ ਧਮਾਕਾ ਮਾਮਲੇ ਵਿਚ ਜਾਸਿਰ ਬਿਲਾਲ ਵਾਨੀ ਦੀ ਹਿਰਾਸਤ ਵਧੀ

0
104
NIA custody

ਨਵੀਂ ਦਿੱਲੀ, 4 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ (A court in Delhi) ਨੇ ਲਾਲ ਕਿਲੇ ਦੇ ਨੇੜੇ ਹੋਏ ਧਮਾਕੇ ਦੇ ਮਾਮਲੇ ਵਿਚ ਮੁਲਜ਼ਮ ਜਾਸਿਰ ਬਿਲਾਲ ਵਾਨੀ (Jasir Bilal Wani) ਦੀ ਐੱਨ. ਆਈ. ਏ. ਹਿਰਾਸਤ (Detention) ਬੁੱਧਵਾਰ ਨੂੰ 7 ਦਿਨ ਲਈ ਵਧਾ ਦਿੱਤੀ ।

ਐਨ. ਆਈ. ਏ. ਕਰ ਚੁੱਕੀ ਹੈ ਇਸ ਮਾਮਲੇ ਵਿਚ ਹੁਣ ਤੱਕ 7 ਵਿਅਕਤੀਆਂ ਨੂੰ ਗ੍ਰਿਫਤਾਰ

ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਚ ਕਾਜ਼ੀਗੁੰਡ ਦਾ ਨਿਵਾਸੀ ਵਾਨੀ ਆਤਮਘਾਤੀ ਹਮਲਾਵਰ ਉਮਰ ਦਾ ਕਥਿਤ ਤੌਰ `ਤੇ ਕਰੀਬੀ ਸਹਿਯੋਗੀ ਹੈ । ਉਸਨੂੰ ਦਿੱਲੀ ਦੇ ਲਾਲ ਕਿਲੇ ਨੇੜੇ 10 ਨਵੰਬਰ ਨੂੰ ਹੋਏ ਖਤਰਨਾਕ ਕਾਰ ਬੰਬ ਧਮਾਕੇ (Car bomb explosions) ਤੋਂ ਪਹਿਲਾਂ ਡਰੋਨ ਵਿਚ ਛੇੜਛਾੜ ਕਰ ਕੇ ਰਾਕੇਟ ਬਣਾਉਣ ਦੀ ਕੋਸਿ਼ਸ਼ ਲਈ ਤਕਨੀਕੀ ਸਹਾਇਤਾ ਮੁਹੱਈਆ ਕਰਨ ਦੇ ਦੋਸ਼ `ਚ 17 ਨਵੰਬਰ ਨੂੰ ਸ਼੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ । ਐੱਨ. ਆਈ. ਏ . ਇਸ ਮਾਮਲੇ ਵਿਚ ਹੁਣ ਤੱਕ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ।

Read More : ਜਸੀਰ ਬਿਲਾਲ ਵਾਨੀ 7 ਦਿਨਾਂ ਲਈ ਐੱਨ. ਆਈ. ਏ. ਦੀ ਹਿਰਾਸਤ `ਚ

LEAVE A REPLY

Please enter your comment!
Please enter your name here