ਠਾਣੇ, 3 ਦਸੰਬਰ 2025 : ਮਹਾਰਾਸ਼ਟਰ ਦੇ ਠਾਣੇ (Thane of Maharashtra) ਜਿ਼ਲੇ ਦੀ ਭਿਵੰਡੀ ਤਹਿਸੀਲ ਵਿਚ ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਵਿਰੁੱਧ ਆਪਣੀ ਨਵ-ਵਿਆਹੀ ਪਤਨੀ ਨੂੰ ਦਾਜ ਲਈ ਤੰਗ ਕਰਨ (Harassment for dowry) ਤੇ ਵਿਆਹ ਦੇ 3 ਦਿਨਾਂ ਵਿਚ ਹੀ ਤਿੰਨ ਤਲਾਕ (Triple divorce) ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ ।
ਔਰਤ ਨੇ ਸਿ਼ਕਾਇਤ ਵਿਚ ਕੀ ਦਾਅਵਾ ਕੀਤਾ
ਪੁਲਸ ਨੇ ਮੰਗਲਵਾਰ ਦੱਸਿਆ ਕਿ 25 ਸਾਲਾ ਔਰਤ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ (Complaint) ਅਨੁਸਾਰ ਇਸ ਸਾਲ 19 ਅਕਤੂਬਰ ਨੂੰ ਮੁਹੰਮਦ ਰਸ਼ੀਦ ਨਾਲ ਵਿਆਹ ਕਰਨ `ਤੇ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜਿ਼ਲੇ ਵਿਚ ਆਪਣੇ ਪਿੰਡ ਨਨਹੂਈ ਜਾਣ ਦੇ ਤੁਰੰਤ ਬਾਅਦ ਉਸ ਨੂੰ ਸਹੁਰਿਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਗਿਆ । ਔਰਤ ਨੇ ਸਿ਼ਕਾਇਤ `ਚ ਦਾਅਵਾ ਕੀਤਾ ਕਿ ਉਸ ਦਾ ਸਹੁਰਾ ਪਰਿਵਾਰ ਉਸ ਦੇ ਮਾਪਿਆਂ ਵੱਲੋਂ ਦਿੱਤੇ ਗਏ ਦਾਜ ਤੋਂ ਸੰਤੁਸ਼ਟ ਨਹੀਂ ਸੀ । ਪਤੀ ਦਾਜ ਵਿਚ ਇਕ ਬੁਲੇਟ ਮੋਟਰਸਾਈਕਲ ਦੀ ਮੰਗ ਕਰ ਰਿਹਾ ਸੀ ।
Read More : ਦੀਪਤੀ ਦੀ ਮਾਂ ਨੇ ਲਗਾਏ ਗਰਭਵਤੀ ਧੀ ਨੂੰ ਘੜੀਸਣ ਅਤੇ ਕੁੱਟਣ ਦੇ ਦੋਸ਼









