ਪਟਿਆਲਾ, 3 ਦਸੰਬਰ 2025 : ਪਟਿਆਲਾ ਜ਼ਿਲ੍ਹੇ ਅੰਦਰ 23 ਜ਼ਿਲ੍ਹਾ ਪ੍ਰੀਸ਼ਦ (District Council) ਜੋਨਾਂ ਤੇ 10 ਬਲਾਕ ਸੰਮਤੀਆਂ (Block Committees) ਦੇ 184 ਜੋਨਾਂ ਦੀਆਂ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੇ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ (Commissioner of the Division) ਵਿਨੈ ਬੁਬਲਾਨੀ ਨੂੰ ਬਤੌਰ ਆਬਜ਼ਰਵਰ (Observer) ਨਿਯੁਕਤ ਕੀਤਾ ਹੈ ।
ਵੋਟਰਾਂ ਤੇ ਉਮੀਦਵਾਰਾਂ ਦੀ ਸੁਵਿਧਾ ਲਈ ਆਬਜ਼ਰਵਰ ਦਾ ਨਾਮ, ਪਤਾ, ਫੋਨ ਨੰਬਰ ਤੇ ਈਮੇਲ ਆਈ. ਡੀ. ਜਾਰੀ
ਚੋਣ ਆਬਜ਼ਰਵਰ ਵਜੋਂ ਵਿਨੈ ਬੁਬਲਾਨੀ (Vinay Bublani) ਵੱਲੋਂ ਜ਼ਿਲ੍ਹੇ ਅੰਦਰ ਚੋਣ ਗਤੀਵਿਧੀਆਂ `ਤੇ ਨਜ਼ਰ ਰੱਖੀ ਜਾਵੇਗੀ । ਵੋਟਰਾਂ ਤੇ ਉਮੀਦਵਾਰਾਂ ਦੀ ਸੁਵਿਧਾ ਲਈ ਪਟਿਆਲਾ ਜ਼ਿਲ੍ਹੇ ਲਈ ਨਿਯੁਕਤ ਆਬਜ਼ਰਵਰ ਦਾ ਨਾਮ, ਅਹੁਦਾ, ਫੋਨ ਨੰਬਰ, ਐਡਰੈਸ ਤੇ ਈਮੇਲ ਆਈਡੀ ਜਾਰੀ ਕੀਤੀ ਗਈ ਹੈ। ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਦਾ ਫੋਨ ਨੰਬਰ 0175-2970029, ਰਿਹਾਇਸ਼ 1-ਏ, ਬਾਰਾਂਦਰੀ ਗਾਰਡਨ, ਪਟਿਆਲਾ ਅਤੇ ਈਮੇਲ- ਸੀਓਐਮਐਮਆਰਪੀਟੀਏਡੀਆਈਵੀਐਨ ਐਟ ਦੀ ਰੇਟ ਜੀਮੇਲ ਡਾਟ ਕਾਮ commrptadivn@gmail.com ਹੈ ।
Read More : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਸੁਧਾਈ ਤੇ ਅਪਡੇਸ਼ਨ ਦਾ ਕੰਮ ਜਾਰੀ









