ਅੰਮ੍ਰਿਤਸਰ, 3 ਦਸੰਬਰ 2025 : ਪੰਜਾਬ ਦੇ ਕਿਸਾਨ ਸੰਗਠਨ ਕਿਸਾਨ ਮਜ਼ਦੂਰ ਮੋਰਚਾ (kisan mazdoor morch) (ਭਾਰਤ) ਚੈਪਟਰ ਪੰਜਾਬ ਨੇ ਕੇਂਦਰ ਸਰਕਾਰ ਦੇ ਵਿਵਾਦਿਤ ਬਿਜਲੀ (ਸੋਧ) ਬਿਲ 2025 ਦੇ ਖਰੜੇ ਨੂੰ ਪੂਰੀ ਤਰ੍ਹਾਂ ਰੱਦ ਕਰਵਾਉਣ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਜ਼ੋਰਦਾਰ ਵਿਰੋਧ ਦੀ ਤਿਆਰੀ ਕਰ ਲਈ ਹੈ । ਜਿਸਦੇ ਚਲਦਿਆਂ ਸੰਗਠਨ ਨੇ 5 ਦਸੰਬਰ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਪੂਰੇ ਪੰਜਾਬ ਵਿਚ 19 ਜ਼ਿਲਿਆਂ ਦੇ 26 ਰੇਲਵੇ ਸਟੇਸ਼ਨਾਂ ਅਤੇ ਮੁੱਖ ਰੇਲ ਮਾਰਗਾਂ `ਤੇ ਪ੍ਰਤੀਕਾਤਮਕ ਰੇਲ ਰੋਕੋ` ਅਭਿਆਨ (Stop the train campaign) ਚਲਾਉਣ ਦਾ ਐਲਾਨ ਕੀਤਾ ਹੈ । ਇਸ ਦੌਰਾਨ ਕਿਸਾਨ ਰੇਲ ਪਟੜੀਆਂ `ਤੇ ਸ਼ਾਂਤਮਈ ਧਰਨਾ ਦੇ ਕੇ ਯਾਤਰੀਆਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਦਾ ਵਾਅਦਾ ਕੀਤਾ ਗਿਆ ਹੈ ਪਰ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਣ ਦੀ ਸਖ਼ਤ ਚਿਤਾਵਨੀ ਵੀ ਦਿੱਤੀ ਗਈ ਹੈ ।
ਬਿਜਲੀ (ਸੋਧ) ਬਿਲ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਅਭਿਆਨ ਕੇਂਦਰ ਦੀਆਂ “ਕਾਰਪੋਰੇਟ-ਪੱਖੀ” (Corporate-friendly) ਬਿਜਲੀ ਨੀਤੀਆਂ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਜ਼ਮੀਨਾਂ-ਜਾਇਦਾਦਾਂ ਨੂੰ ਜਬਰੀ ਵੇਚਣ ਵਿਰੁੱਧ ਹੈ । ਮੁੱਖ ਮੰਗਾਂ ਵਿਚ ਬਿਜਲੀ ਬਿਲ ਨੂੰ ਪੂਰੀ ਤਰ੍ਹਾਂ ਰੱਦ ਕਰਨਾ, ਪ੍ਰੀਪੈਡ ਮੀਟਰ ਹਟਾ ਕੇ ਪੁਰਾਣੇ ਮੀਟਰ ਲਗਵਾਉਣਾ, ਸਰਕਾਰੀ ਜਾਇਦਾਦਾਂ ਦੇ ਜਬਰੀ ਨਿੱਜੀਕਰਨ ਨੂੰ, ਰੋਕਣਾ ਅਤੇ ਕਿਸਾਨ-ਮਜ਼ਦੂਰਾਂ (Farmers and laborers) ਦੇ ਹੋਰ ਬਾਕੀ ਮਸਲੇ ਹੱਲ ਕਰਨੇ ਸ਼ਾਮਲ ਹਨ । ਸੰਗਠਨ ਦੇ ਕਨਵੀਨਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਹਾ ਕਿ ਜੇਕਰ ਇਹ ਬਿੱਲ ਪਾਸ ਹੋ ਗਿਆ ਤਾਂ 80 ਫੀਸਦੀ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਦਾ ਖ਼ਤਰਾ ਹੈ । ਅਸੀਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕ ਲਈ ਸੜਕਾਂ `ਤੇ ਉਤਰਾਂਗੇ। ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਅੰਦੋਲਨ ਹੋਰ ਵਿਆਪਕ ਰੂਪ ਲੈ ਲਵੇਗਾ ।
ਸੜਕਾਂ ਜਾਮ ਨਹੀਂ ਕੀਤੀਆਂ ਜਾਣਗੀਆਂ ਤਾਂ ਜੋ ਆਮ ਜਨਤਾ ਨੂੰ ਘੱਟੋ-ਘੱਟ ਪ੍ਰੇਸ਼ਾਨੀ ਹੋਵੇ : ਸੰਗਠਨ
ਇਹ ਅਭਿਆਨ ਪੰਜਾਬ ਦੇ ਰੋਲ ਨੈੱਟਵਰਕ ਨੂੰ ਪ੍ਰਭਾਵਿਤ ਕਰ ਸਕਦਾ ਹੈ, ਖ਼ਾਸਕਰ ਦਿੱਲੀ-ਅੰਮ੍ਰਿਤਸਰ ਮੁੱਖ ਮਾਰਗ ਅਤੇ ਅੰਮ੍ਰਿਤਸਰ-ਜੰਮੂ ਰੇਲ ਲਾਈਨ `ਤੇ । ਸੰਗਠਨ ਨੇ ਸਪੱਸ਼ਟ ਕੀਤਾ ਹੈ ਕਿ ਸੜਕਾਂ ਜਾਮ ਨਹੀਂ ਕੀਤੀਆਂ ਜਾਣਗੀਆਂ ਤਾਂ ਜੋ ਆਮ ਜਨਤਾ ਨੂੰ ਘੱਟੋ-ਘੱਟ ਪ੍ਰੇਸ਼ਾਨੀ ਹੋਵੇ। ਪਿਛਲੇ ਦਿਨੀਂ ਕਿਸਾਨ ਸੰਗਠਨਾਂ ਨੇ ਚੰਡੀਗੜ ਵਿਚ ਵੱਡੀਆਂ ਰੈਲੀਆਂ ਕੀਤੀਆਂ ਸਨ, ਜਿਥੇ ਇਸ ਬਿੱਲ ਨੂੰ ਕਿਸਾਨ ਵਿਰੋਧੀ ਕਿਹਾ ਗਿਆ ਸੀ। ਮਾਹਿਰਾਂ ਅਨੁਸਾਰ ਇਹ ਬਿੱਲ ਬਿਜਲੀ ਖੇਤਰ ਨੂੰ ਆਧੁਨਿਕ ਬਣਾਉਣ ਦਾ ਦਾਅਵਾ ਕਰਦਾ ਹੈ ਪਰ ਬਿਲਿੰਗ ਚਾਰਜਿਜ਼ ਅਤੇ ਨੈੱਟਵਰਕ ਡੁਪਲੀਕੇਸ਼ਨ ਰੋਕਣ ਵਰਗੇ ਪ੍ਰਬੰਧ ਕਿਸਾਨਾਂ `ਤੇ ਵਾਧੂ ਬੋਝ ਪਾ ਸਕਦੇ ਹਨ । ਪਿਛਲੇ ਕਿਸਾਨ ਅੰਦੋਲਨਾਂ ਦੀਆਂ ਯਾਦਾਂ ਤਾਜ਼ਾ ਕਰਦਿਆਂ ਸੰਗਠਨ ਨੇ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਿਸਾਨਾਂ ਦੀ ਆਵਾਜ਼ ਨਹੀਂ ਸੁਣੇਗੀ ।
ਵਿਰੋਧ ਕਰਨ ਦੀਆਂ ਮੁੱਖ ਥਾਵਾਂ ਵਿਚ
ਕਿਸਾਨ ਮਜ਼ਦੂਰ ਮੋਰਚੇ ਨੇ 19 ਜਿ਼ਲਿਆਂ ਵਿਚ ਹੇਠ ਲਿਖੀਆਂ 26 ਥਾਵਾਂ `ਤੇ ਰੇਲ ਜਾਮ ਕਰਨ ਦੀ ਯੋਜਨਾ ਬਣਾਈ ਹੈ । ਉਨ੍ਹਾਂ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਪਟਿਆਲਾ, ਸੰਗਰੂਰ, ਫਾਜ਼ਿਲਕਾ, ਮੋਗਾ, ਬਠਿੰਡਾ, ਮੁਕਤਸਰ, ਮਾਲੇਰਕੋਟਲਾ, ਮਾਨਸਾ, ਲੁਧਿਆਣਾ, ਫਰੀਦਕੋਟ ਤੇ ਰੋਪੜ ਸ਼ਾਮਲ ਹਨ । ਪਿਛਲੇ ਕਿਸਾਨ ਅੰਦੋਲਨਾਂ ਦੀਆਂ` ਯਾਦਾਂ ਤਾਜ਼ਾ ਕਰਦਿਆਂ ਸੰਗਠਨ ਨੇ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਿਸਾਨਾਂ ਦੀ ਆਵਾਜ਼ ਨਹੀਂ ਸੁਣੇਗੀ । ਸੂਬਾ ਸਰਕਾਰ ਨੇ ਹਾਲੇ ਤੱਕ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਪਰ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦੀ ਸੰਭਾਵਨਾ ਹੈ । ਇਹ ਅਭਿਆਨ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਮੋੜ ਲਿਆ ਸਕਦਾ ਹੈ, ਜਿਥੇ ਬਿਜਲੀ ਤੇ ਖੇਤੀ ਮਸਲੇ ਹਮੇਸ਼ਾ ਸੰਵੇਦਨਸ਼ੀਲ ਰਹੇ ਹਨ ।
Read more : ਸੰਯੁਕਤ ਕਿਸਾਨ ਮੋਰਚੇ ਦਾ ਰੋਸ ਪ੍ਰਦਰਸ਼ਨ ਚੰਡੀਗੜ੍ਹ ਵਿਚ ਜਾਰੀ









